ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਵਿ-ਸੰਗ੍ਰਹਿ ‘ਸੋਨ ਸੁਨਹਿਰੀ ਕਲਮਾਂ’ ਲੋਕ ਅਰਪਣ

06:45 AM Jan 26, 2024 IST
featuredImage featuredImage
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਕਾਵਿ-ਸੰਗ੍ਰਹਿ ਦੀ ਘੁੰਡ ਚੁਕਾਈ ਕਰਦੇ ਹੋਏ ਪਤਵੰਤੇ।-ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 25 ਜਨਵਰੀ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਇੰਗਲੈਂਡ ਦੇ ਸਹਿਯੋਗ ਨਾਲ 80 ਕਲਮਕਾਰਾਂ ਦੀ ਰਚਨਾਵਾਂ ਵਾਲੇ ਸਾਂਝੇ ਕਾਵਿ-ਸੰਗ੍ਰਹਿ ‘ਸੋਨ ਸੁਨਹਿਰੀ ਕਲਮਾਂ’ ਦੀ ਘੁੰਡ ਚੁਕਾਈ ਕੀਤੀ ਗਈ। ਮੁੱਖ ਮਹਿਮਾਨ ਵਜੋਂ ਡਾ. ਗੁਰਚਰਨ ਕੌਰ ਕੋਚਰ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ ਨੇ ਕੀਤੀ। ਪੁਸਤਕ ਦੇ ਮੁੱਖ ਸੰਪਾਦਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਪੁਸਤਕ ਦੀ ਰਚਨਾ ਪ੍ਰਕਿਰਿਆ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਨੇ ਵੱਲੋਂ ਪੁਸਤਕ ਦੀ ਬਣਤਰ ਵਿਚ ਸ਼ਾਮਲ ਹਰ ਸ਼ਖ਼ਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ਕਿ ਪੁਸਤਕ ਦੀ ਸੰਪਾਦਨਾ ਇਕ ਮੁਸ਼ਕਿਲ ਕਾਰਜ ਹੈ। ਸੰਪਾਦਿਤ ਪੁਸਤਕ ਦੀ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਬਹਾਨੇ ਪਾਠਕ ਇੱਕੋ ਸਮੇਂ ਅਨੇਕਾਂ ਕਵੀਆਂ ਨੂੰ ਪੜ੍ਹ ਸਕਦਾ ਹੈ। ਇਸ ਮੌਕੇ ਉਨ੍ਹਾਂ ਆਪਣੀ ਗ਼ਜ਼ਲ ਵੀ ਸਾਂਝੀ ਕੀਤੀ ਗਈ। ਇਸ ਮੌਕੇ ਸ਼ਾਇਰ ਭੱਟੀ, ਰਮੇਸ਼ ਕੁਮਾਰ ਜਾਨੂੰ ਬਟਾਲਾ, ਅੰਜੂ ਅਮਨਦੀਪ ਗਰੋਵਰ, ਸ਼ਿੰਦਾ ਬੁਰਜਾਵਾਲਾ, ਸੋਨੀਆ ਬਜਾਜ, ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ, ਮਨਪ੍ਰੀਤ ਕੌਰ ਲੁਧਿਆਣਾ, ਹਰਜੀਤ ਸਿੰਘ ਸੱਧਰ, ਹਰਜਿੰਦਰ ਕੌਰ ਸੱਧਰ, ਰਣਜੀਤ ਸਿੰਘ, ਹਰਦੀਪ ਕੌਰ ਜੱਸੋਵਾਲ, ਕੇਵਲਜੀਤ ਸਿੰਘ ਕੰਵਲ, ਸਤਨਾਮ ਸ਼ਦੀਦ, ਹਰਜੀਤ ਕੌਰ ਪਟਿਆਲਾ, ਸਾਹਿਬਾ ਜੀਤਨ ਕੌਰ, ਗੁਰਮੀਤ ਕੌਰ ਬੱਬੀ, ਰਮਨ, ਡਾ. ਰਵਿੰਦਰ ਕੌਰ ਭਾਟੀਆ, ਰਵਿੰਦਰ ਸਿੰਘ ਸੈਂਪਲਾ, ਜਗਨਨਾਥ ਨਿਮਾਣਾ ਨੇ ਪੁਸਤਕ ਵਿਚਲੀਆਂ ਆਪਣੀਆਂ ਕਾਵਿ ਰਚਨਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਪੁਸਤਕ ਦੇ ਸਹਿ-ਸੰਪਾਦਕ ਦਵਿੰਦਰ ਖੁਸ਼ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਾਇਰ ਭੱਟੀ ਨੇ ਕੀਤਾ।

Advertisement

Advertisement