For the best experience, open
https://m.punjabitribuneonline.com
on your mobile browser.
Advertisement

ਕਾਵਿ ਸੰਗ੍ਰਹਿ ‘ਜਗਤ ਕਾਫ਼ਲਾ’ ਲੋਕ ਅਰਪਣ

08:38 AM May 07, 2024 IST
ਕਾਵਿ ਸੰਗ੍ਰਹਿ ‘ਜਗਤ ਕਾਫ਼ਲਾ’ ਲੋਕ ਅਰਪਣ
ਪੁਸਤਕ ‘ਜਗਤ ਕਾਫ਼ਲਾ’ ਦੀ ਘੁੰਡ ਚੁਕਾਈ ਕਰ ਰਹੀਆਂ ਸ਼ਖ਼ਸੀਅਤਾਂ। -ਫੋਟੋ: ਕਟਾਰੀਆ
Advertisement

ਪੱਤਰ ਪ੍ਰੇਰਕ
ਜੈਤੋ, 6 ਮਈ
ਦੀਪਕ ਜੈਤੋਈ ਮੰਚ ਵੱਲੋਂ ਇੱਥੇ ਪੈਨਸ਼ਨਰਜ਼ ਭਵਨ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਕਾਵਿ ਪੁਸਤਕ ‘ਜਗਤ ਕਾਫ਼ਲਾ’ ਲੋਕ ਅਰਪਣ ਕੀਤੀ ਗਈ। ਸ਼ਾਇਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਸੁਰਿੰਦਰਪ੍ਰੀਤ ਘਣੀਆਂ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਦਰਸ਼ਨ ਸਿੰਘ ਬਰਾੜ ਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਪੱਖੋਂ ਵੰਨਗੀ ਤੇ ਨਵੀਨਤਾ ਹੈ। ਲੇਖਕ ਕੋਲ ਜ਼ਿੰਦਗੀ ਦਾ ਵਸੀਹ ਅਨੁਭਵ ਹੈ ਜਿਸ ਨੂੰ ਉਸ ਨੇ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ ਪਰ ਰੂਪਕ ਪੱਖ ਤੋਂ ਸੁਚੇਤ ਹੋਣ ਦੀ ਲੋੜ ਹੈ। ਸੁੰਦਰ ਪਾਲ ਪ੍ਰੇਮੀ, ਤਰਸੇਮ ਨਰੂਲਾ ਤੇ ਮੇਜਰ ਸਿੰਘ ਬਰਾੜ ਨੇ ਪੁਸਤਕ ਬਾਰੇ ਆਪਣੀ ਰਾਇ ਸਾਂਝੀ ਕਰਦਿਆਂ ਇਸ ਨੂੰ ਚੰਗੀ ਤੇ ਨਿੱਗਰ ਸ਼ੁਰੂਆਤ ਦੱਸਿਆ। ਲੇਖਕ ਦਰਸ਼ਨ ਸਿੰਘ ਬਰਾੜ ਨੇ ਕਿਤਾਬ ਬਾਰੇ ਪੇਸ਼ ਕੀਤੇ ਗਏ।
ਇਸ ਮੌਕੇ ਕਵੀ ਦਰਬਾਰ ਵਿੱਚ ਮਲਕੀਤ ਕਿੱਟੀ, ਮੇਲਾ ਰਾਮ, ਸਿਕੰਦਰ ਚੰਦਭਾਨ, ਸੁਖਜਿੰਦਰ ਮੁਹਾਰ, ਹਰਭਗਵਾਨ ਕਰੀਰਵਾਲੀ, ਮੀਤ ਬਠਿੰਡਾ, ਸੁੰਦਰਪਾਲ ਪ੍ਰੇਮੀ, ਸੁੰਦਰ ਸਿੰਘ ਬਾਜਾਖਾਨਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਭੁਪਿੰਦਰ ਸਰਵੇਅਰ, ਹਰਮੇਲ ਪਰੀਤ, ਸੁਰਿੰਦਰਪ੍ਰੀਤ ਘਣੀਆਂ ਤੇ ਤਰਸੇਮ ਨਰੂਲਾ ਨੇ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਮੰਚ ਸੰਚਾਲਨ ਹਰਮੇਲ ਪ੍ਰੀਤ ਨੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰਪ੍ਰੀਤ ਘਣੀਆਂ, ਤਰਸੇਮ ਨਰੂਲਾ, ਸਾਧੂ ਰਾਮ ਸ਼ਰਮਾ, ਮੇਜਰ ਸਿੰਘ ਬਰਾੜ, ਤੇਜਾ ਸਿੰਘ ਬਰਾੜ ਤੇ ਦਰਸ਼ਨ ਸਿੰਘ ਬਰਾੜ ਸੁਸ਼ੋਭਿਤ ਸਨ।

Advertisement

Advertisement
Author Image

joginder kumar

View all posts

Advertisement
Advertisement
×