ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਵਿੱਤਰੀ ਨਰਿੰਦਰ ਪਾਲ ਕੌਰ ਸਾਹਿਤਕਾਰਾਂ ਦੇ ਰੂਬਰੂ ਹੋਏ

07:07 AM Apr 16, 2024 IST
ਭਵਾਨੀਗੜ੍ਹ ਵਿੱਚ ਨਰਿੰਦਰ ਪਾਲ ਕੌਰ ਦਾ ਸਨਮਾਨ ਕਰਦੇ ਹੋਏ ਸਾਹਿਤਕਾਰ। -ਫੋਟੋ: ਮੱਟਰਾਂ ਪੱਤਰ ਪ੍ਰੇਰਕ

ਭਵਾਨੀਗੜ੍ਹ, 15 ਅਪਰੈਲ
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਪੰਜਾਬੀ ਦੀ ਕਵਿੱਤਰੀ ਨਰਿੰਦਰਪਾਲ ਕੌਰ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਸਕੱਤਰ ਅਤੇ ਬਾਲ ਸਾਹਿਤਕਾਰ ਰਜਿੰਦਰ ਸਿੰਘ ਰਾਜਨ ਨੇ ਕੀਤੀ।
ਇਸ ਰੂਬਰੂ ਪ੍ਰੋਗਰਾਮ ਵਿੱਚ ਨਰਿੰਦਰ ਪਾਲ ਕੌਰ ਨੇ ਆਪਣੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨਦੇ ਹੋਏ ਸਾਹਿਤ ਰਚਨਾ ਬਾਰੇ ਵਿਚਾਰ ਸਾਂਝੇ ਕੀਤੇ। ਹੁਣ ਤੱਕ ਕੈਕਟਸ ਦੀ ਖ਼ੁਸ਼ਬੂ, ਕਸ਼ੀਦ, ਹਰਨੋਟਾ ਤੇ ਸੋਨੇ ਦੀਆਂ ਖੁਰੀਆਂ ਬਾਲ ਕਹਾਣੀਆਂ, ਚੂਹਾ ਸਭਾ ਬਾਲ ਕਵਿਤਾਵਾਂ ਆਦਿ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲ਼ੀ ਵਿੱਚ ਪਾਉਣ ਵਾਲ਼ੀ ਨਰਿੰਦਰਪਾਲ ਕੌਰ ਨੇ ਬੇਗਾਨੇ ਆਲ੍ਹਣੇ ’ਚ, ਜੰਗਲੀ ਮਨੁੱਖ ਦੀ ਦਰਦ ਭਰੀ ਕਹਾਣੀ ਅਤੇ ਤੇਲੀ ਦਾ ਤੋਤਾ ਕਿਤਾਬਾਂ ਦਾ ਅਨੁਵਾਦ ਵੀ ਕੀਤਾ ਹੈ। ਰੂਬਰੂ ਸਮੇਂ ਬਾਲ ਗਾਇਕ ਭਗਤ ਸਿੰਘ, ਰਘਵੀਰ ਸਿੰਘ ਭਵਾਨੀਗੜ੍ਹ, ਕੁਲਵੰਤ ਖਨੌਰੀ, ਜਗਮੀਤ ਕੌਰ ਬੀਂਬੜ ਅਤੇ ਹੋਰ ਸਾਹਿਤਕਾਰਾਂ ਨੇ ਉਨ੍ਹਾਂ ਦੇ ਜੀਵਨ ਅਤੇ ਲੇਖਣੀ ਬਾਰੇ ਉਨ੍ਹਾਂ ਨੂੰ ਸਵਾਲ ਕੀਤੇ, ਜਿਨ੍ਹਾਂ ਦੇ ਉਨ੍ਹਾਂ ਨੇ ਜਵਾਬ ਦਿੱਤੇ। ਇਸ ਮਗਰੋਂ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ, ਕੁਲਵੰਤ ਸਿੰਘ ਖਨੌਰੀ, ਅਮਨ ਵਸ਼ਿਸ਼ਟ, ਉਮੇਸ਼ ਘਈ, ਪਵਨ ਹੋਸ਼ੀ, ਗੁਰੀ ਚੰਦੜ, ਨੇ ਆਪੋ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ। ਮੰਚ ਸੰਚਾਲਨ ਗੁਰਜੰਟ ਬੀਂਬੜ ਵੱਲੋਂ ਕੀਤਾ ਗਿਆ।

Advertisement

Advertisement
Advertisement