ਆਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ
ਦਲਜਿੰਦਰ ਰਹਿਲ
ਇਟਲੀ: ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਜ਼ਾਦੀ ਦਿਵਸ, ’47 ਦੀ ਵੰਡ ਅਤੇ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸਿਜਦਾ ਕੀਤਾ।
ਦੁਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਾਮਲ ਹੋਏ ਪੰਜਾਬੀ ਕਵੀਆਂ ਨੇ ਕਵੀ ਦਰਬਾਰ ਦੇ ਪਹਿਲੇ ਦੌਰ ਵਿੱਚ ਆਜ਼ਾਦੀ ਦਿਵਸ ਨੂੰ ਸਮਰਪਿਤ ਰਚਨਾਵਾਂ ਦੀ ਸਾਂਝ ਪਾਈ ਗਈ ਅਤੇ ਦੂਸਰੇ ਦੌਰ ਵਿੱਚ ਰੱਖੜੀ ਨਾਲ ਸਬੰਧਿਤ ਰਚਨਾਵਾਂ ਪੜ੍ਹੀਆਂ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਵੱਲੋਂ ਆਜ਼ਾਦੀ ਅਤੇ ’47 ਦੀ ਵੰਡ ਵਾਰੇ ਇਤਿਹਾਸਕ ਤੱਥ ਪੇਸ਼ ਕੀਤੇ ਗਏ। ਕਵੀ ਦਰਬਾਰ ਵਿੱਚ ਗੁਰਮੀਤ ਸਿੰਘ ਮੱਲੀ, ਸਤਵੀਰ ਸਾਂਝ, ਰਹਿਲ, ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਬਿੰਦਰ ਕੋਲੀਆਂਵਾਲ, ਰਾਣਾ ਅਠੌਲਾ, ਬਲਵਿੰਦਰ ਸਿੰਘ ਚਾਹਲ, ਸਿੱਕੀ ਝੱਜੀ ਪਿੰਡ ਵਾਲਾ, ਅਮਰੀਕ ਸਿੰਘ ਕੰਗ, ਪ੍ਰੋ. ਜਸਪਾਲ ਸਿੰਘ ਇਟਲੀ, ਰਮਨਦੀਪ ਕੌਰ ਰੰਮੀ, ਪ੍ਰੇਮਪਾਲ ਸਿੰਘ, ਨਛੱਤਰ ਸਿੰਘ ਭੋਗਲ, ਸਰਵਜੀਤ ਕੌਰ, ਡਾਕਟਰ ਸ਼ੁਰੀਤੀ ਰਘੂਨੰਦਨ, ਡਾ. ਕੇਸਰ ਸਿੰਘ, ਬਲਕਾਰ ਸਿੰਘ ਰੌੜ, ਮਨਜੀਤ ਸਿੰਘ ਮਾਛੀਵਾੜਾ ਨੇ ਆਪੋ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ।