For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਦਰਸ਼ਨ ਬੁੱਟਰ ਦਾ ਸਨਮਾਨ

10:30 AM Nov 08, 2023 IST
ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਦਰਸ਼ਨ ਬੁੱਟਰ ਦਾ ਸਨਮਾਨ
Advertisement

ਹਰਦਮ ਮਾਨ
ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸਾਹਤਿ ਅਕਾਦਮੀ ਐਵਾਰਡ ਜੇਤੂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੇ ਸਨਮਾਨ ਵਿੱਚ ਸਾਹਤਿਕ ਮਿਲਣੀ ਕੀਤੀ ਗਈ। ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਸ਼ਾਇਰ ਜਸਵਿੰਦਰ ਨੇ ਦਰਸ਼ਨ ਬੁੱਟਰ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਦਾਰਸ਼ਨਿਕ ਕਵਤਿਾ ਦੇ ਖੇਤਰ ਵਿੱਚ ਉਨ੍ਹਾਂ ਦੀ ਵੱਖਰੀ ਪਹਿਚਾਣ ਹੈ। ਉਸ ਦੇ ਸੱਤ ਕਾਵਿ ਸੰਗ੍ਰਹਿ ‘ਔੜ ਦੇ ਬੱਦਲ’, ‘ਸਲ੍ਹਾਬੀ ਹਵਾ’, ‘ਸ਼ਬਦ, ਸ਼ਹਿਰ ਤੇ ਰੇਤ’, ‘ਖੜਾਵਾਂ’, ‘ਦਰਦ ਮਜੀਠੀ’, ‘ਮਹਾਂ ਕੰਬਣੀ’ ਅਤੇ ‘ਅੱਕਾਂ ਦੀ ਕਵਤਿਾ’ ਪ੍ਰਕਾਸ਼ਤਿ ਹੋ ਚੁੱਕੇ ਹਨ। ‘ਮਹਾਂ ਕੰਬਣੀ’ ਲਈ ਉਸ ਨੂੰ ਭਾਰਤੀ ਸਾਹਤਿ ਅਕਦਾਮੀ ਪੁਰਸਕਾਰ ਮਿਲਿਆ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਰੋਮਣੀ ਕਵੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਉਹ ਦੂਜੀ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਿਆ ਹੈ। ਉਹ ਪਿਛਲੇ 25 ਸਾਲਾਂ ਤੋਂ ਨਾਭਾ ਵਿਖੇ ਪੰਜਾਬੀ ਕਵਤਿਾ ਦਾ ਮਹਾਂ ਕੁੰਭ (ਨਾਭਾ ਕਵਤਿਾ ਉਤਸਵ) ਕਰਵਾਉਂਦਾ ਆ ਰਿਹਾ ਹੈ ਜਿੱਥੇ ਨਵੇਂ, ਪੁਰਾਣੇ ਕਵੀਆਂ ਨੂੰ ਆਪਣੀ ਕਾਵਿ ਪ੍ਰਤਿਭਾ ਦੇ ਸੰਚਾਰ ਦਾ ਮੌਕਾ ਮਿਲਦਾ ਹੈ।
ਦਰਸ਼ਨ ਬੁੱਟਰ ਨੇ ਇਸ ਮੌਕੇ ਕਿਹਾ ਕਿ ਮੇਰੀ ਮਾਂ ਊੜੇ ਦੀ ਉਂਗਲ ਫੜਾ ਕੇ ਤੁਰ ਗਈ ਸੀ, ਉਸ ਦਾ ਚਿਹਰਾ ਵੀ ਮੈਨੂੰ ਯਾਦ ਨਹੀਂ, ਪਰ ਉਹਦੇ ਠੂਠੀ ’ਚ ਰਗੜ ਕੇ ਪਾਏ ਹੋਏ ਸੁਰਮੇ ਦੀ ਰੜਕ ਅੱਜ ਤੱਕ ਮੇਰੀਆਂ ਅੱਖਾਂ ’ਚ ਹੈ। ਮੇਰੀ ਕਵਤਿਾ ਵਿੱਚ ਮਾੜੀ ਮੋਟੀ ਕੋਈ ਸੰਵੇਦਨਾ ਹੈ ਜਾਂ ਕਿਸੇ ਕਿਸਮ ਦਾ ਸਲੀਕਾ ਹੈ ਤਾਂ ਉਹ ਮੈਨੂੰ ਮੇਰੀ ਮਾਂ ਦੀ ਬਖ਼ਸ਼ਿਸ਼ ਲੱਗਦਾ ਹੈ। ਮੇਰੇ ਪਤਿਾ ਵੀ ਕਵਤਿਾ ਲਿਖਦੇ ਸਨ। ਉਨ੍ਹਾਂ ਦੀ ਸਟੇਜ ਦੀ ਕਵਤਿਾ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹੌਲੀ ਹੌਲੀ ਮੈਂ ਵੀ ਮਾੜੀ ਮੋਟੀ ਕਵਤਿਾ ਝਰੀਟਣ ਲੱਗ ਪਿਆ। ਥੋੜ੍ਹਾ ਜਿਹਾ ਘਰ ਦਾ ਮਾਹੌਲ ਮੈਨੂੰ ਇਸ ਪਾਸੇ ਲੈ ਆਇਆ ਤੇ ਫੇਰ ਮੈਨੂੰ ਅਧਿਆਪਕ ਇਸ ਤਰ੍ਹਾਂ ਦੇ ਮਿਲਦੇ ਰਹੇ, ਸਲੀਕਾ ਇਸ ਤਰ੍ਹਾਂ ਦਾ ਮਿਲਦਾ ਰਿਹਾ ਕਿ ਮੈਂ ਕਵਤਿਾ ਨਾਲ ਹੀ ਜੁੜ ਗਿਆ।
ਉਨ੍ਹਾਂ ਕਿਹਾ ਕਿ ਮੈਂ ਇੱਕ ਨਿੱਕੇ ਜਿਹੇ ਪਿੰਡ ਦੇ ਨਿੱਕੇ ਜਿਹੇ ਕਿਸਾਨ ਦਾ ਪੁੱਤ ਅੱਖਰਾਂ ਦੀ ਅਰਾਧਨਾ ਕਰਦਾ ਕਰਦਾ ਇੱਥੋਂ ਤੱਕ ਪਹੁੰਚਿਆ ਹਾਂ। ਅਸਲ ਵਿੱਚ ਇਹ ਕਲਮ ਦੀ ਨੋਕ ਦੀ ਤਾਕਤ ਹੀ ਹੈ ਕਿ ਕਵਤਿਾ ਦੇ ਬਹਾਨੇ ਅਸੀਂ ਸਾਰੀ ਦੁਨੀਆ ਵਿੱਚ ਘੁੰਮ ਰਹੇ ਹਾਂ। ਇਸ ਕਲਮ ਦੇ ਬਹਾਨੇ ਅਸੀਂ ਉੱਥੇ ਪਹੁੰਚ ਗਏ ਹਾਂ ਜਿਸ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਦੇ।
ਦਰਸ਼ਨ ਬੁੱਟਰ ਨੇ ਇਸ ਮੌਕੇ ਆਪਣੀਆਂ ਬਹੁਤ ਹੀ ਭਾਵਪੂਰਤ ਅਤੇ ਦਾਰਸ਼ਨਿਕ ਬੋਧ ਦੀਆਂ ਕਾਵਿ ਰਚਨਾਵਾਂ ਸੁਣਾ ਕੇ ਗ਼ਜ਼ਲ ਮੰਚ ਦੇ ਸ਼ਾਇਰਾਂ ਨੂੰ ਬਹੁਤ ਪ੍ਰਭਾਵਤਿ ਕੀਤਾ। ਗ਼ਜ਼ਲ ਮੰਚ ਵੱਲੋਂ ਪਲੈਕ ਅਤੇ ਸ਼ਾਲ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਦੀ ਰਸਮ ਮੰਚ ਦੇ ਆਗੂ ਜਸਵਿੰਦਰ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸਮੇਸ਼ ਗਿੱਲ ਫ਼ਿਰੋਜ਼ ਅਤੇ ਪ੍ਰੀਤ ਮਨਪ੍ਰੀਤ ਨੇ ਅਦਾ ਕੀਤੀ।

Advertisement

ਪੰਜਾਬੀ ਲੇਖਕ ਗ਼ਦਰੀ ਬਾਬਿਆਂ ਨੂੰ ਨਤਮਸਤਕ

ਸਾਂ ਫਰਾਂਸਿਸਕੋ: ਸਾਂ ਫਰਾਂਸਿਸਕੋ (ਕੈਲੀਫੋਰਨੀਆ) ਵਿਖੇ ਗ਼ਦਰੀ ਸਮਾਰਕ ’ਤੇ ਪਹੁੰਚ ਕੇ ਪੰਜਾਬੀ ਲੇਖਕ ਗ਼ਦਰੀ ਬਾਬਿਆਂ ਪ੍ਰਤੀ ਨਤਮਸਤਕ ਹੋਏ। ਇਨ੍ਹਾਂ ਲੇਖਕਾਂ ਦੀ ਅਗਵਾਈ ਨਾਮਵਰ ਪੰਜਾਬੀ ਕਹਾਣੀਕਾਰ ਡਾ. ਵਰਿਆਮ ਸੰਧੂ ਨੇ ਕੀਤੀ। ਇਸ ਮੌਕੇ ਡਾ. ਸੰਧੂ ਨੇ ਕਿਹਾ ਕਿ ਅੱਜ ਜਦੋਂ ਅਸੀਂ ਗ਼ਦਰੀ ਬਾਬਿਆਂ ਦੀ ਯਾਦਗਾਰ ਦੇ ਸਾਹਮਣੇ ਖੜ੍ਹੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਬੜੇ ਮਾਣਮੱਤੇ ਮਹਿਸੂਸ ਕਰ ਰਹੇ ਹਾਂ। ਸਾਂ ਫਰਾਂਸਿਸਕੋ ਵਿਖੇ ਇਹ ਉਹ ਸਥਾਨ ਹੈ ਜਿੱਥੇ ਮਹਾਨ ਗ਼ਦਰੀ ਯੋਧਿਆ ਵੱਲੋਂ ਗ਼ਦਰੀ ਮੈਮੋਰੀਅਲ ਸਥਾਪਤਿ ਕੀਤਾ ਗਿਆ ਸੀ, ਜਿੱਥੋਂ ਗ਼ਦਰ ਅਖ਼ਬਾਰ ਨਿਕਲਦੀ ਰਹੀ। ਜਿੱਥੇ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਹੋਰਨਾਂ ਮਹਾਨ ਸੂਰਬੀਰਾਂ ਦੇ ਚਰਨ ਲੱਗੇ ਸਨ, ਕਦਮ ਚਾਪ ਹੋਈ ਸੀ। ਉਨ੍ਹਾਂ ਗ਼ਦਰੀ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜੋ ਇੱਥੇ ਸੰਗਰਾਮ ਵਿੱਢਿਆ ਅਤੇ ਕਿਸ ਤਰ੍ਹਾਂ ਉਹ ਸਿਰਾਂ ਉੱਤੇ ਕੱਫਣ ਬੰਨ੍ਹ ਕੇ ਦੇਸ਼ ਨੂੰ ਗਏ ਅਤੇ ਆਪਣਾ ਆਪ ਕੁਰਬਾਨ ਕੀਤਾ, ਫਾਂਸੀਆਂ ’ਤੇ ਚੜ੍ਹੇ, ਕਾਲੇ ਪਾਣੀਆਂ ਦੀਆਂ ਕੈਦਾਂ ਭੁਗਤੀਆਂ, ਦੇਸ਼ ਨੂੰ ਇੱਕ ਨਵੀਂ ਤਰ੍ਹਾਂ ਦਾ ਆਜ਼ਾਦੀ ਸੰਗਰਾਮ ਦਾ ਵਰ ਦਿੱਤਾ।
ਇੱਥੇ ਗ਼ਦਰੀ ਬਾਬਿਆਂ ਨੂੰ ਨਤਮਸਤਕ ਹੋਣ ਵਾਲਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਗ਼ਜ਼ਲਗੋ ਜਸਵਿੰਦਰ, ਸ਼ਾਇਰ ਜਸਵੰਤ ਜਫਰ, ਖਾਲਸਾ ਕਾਲਜ ਅੰਮ੍ਰਤਿਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ, ਕਹਾਣੀਕਾਰ ਅਜਮੇਰ ਸਿੱਧੂ, ਵਿਸ਼ਵ ਪੰਜਾਬੀ ਸਾਹਤਿ ਅਕੈਡਮੀ ਕੈਲੀਫੋਰਨੀਆ ਦੇ ਪ੍ਰਧਾਨ ਅਤੇ ਸ਼ਾਇਰ ਕੁਲਵਿੰਦਰ ਤੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ, ਸ਼ਾਇਰ ਰਵਿੰਦਰ ਸਹਿਰਾਅ, ਦਲਬੀਰ ਕੌਰ (ਯੂਕੇ), ਗਜ਼ਲ ਗਾਇਕ ਸੁਖਦੇਵ ਸਾਹਿਲ, ਰਕਿੰਦ ਕੌਰ, ਸ਼ਾਇਰ ਸਤੀਸ਼ ਗੁਲਾਟੀ, ਰਾਜਵੰਤ ਕੌਰ ਸੰਧੂ, ਅੰਜੂ ਗੁਲਾਟੀ ਤੇ ਨੀਰੂ ਸਹਿਰਾਅ ਸ਼ਾਮਲ ਸਨ।
ਸੰਪਰਕ: +1 604 308 6663

Advertisement
Author Image

sukhwinder singh

View all posts

Advertisement
Advertisement
×