For the best experience, open
https://m.punjabitribuneonline.com
on your mobile browser.
Advertisement

ਭਾਈ ਜੈਤਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ

06:55 AM Oct 03, 2024 IST
ਭਾਈ ਜੈਤਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ
ਸਾਹਿਤ ਸਭਾ (ਸੇਖੋਂ) ਵੱਲੋਂ ਕਰਵਾਏ ਕਵੀ ਦਰਬਾਰ ਮੌਕੇ ਹਾਜ਼ਰ ਸਾਹਿਤਕਾਰ।
Advertisement

ਨਿੱਜੀ ਪੱਤਰ ਪ੍ਰੇਰਕ
ਧੂਰੀ, 2 ਅਕਤੂਬਰ
ਸਾਹਿਤ ਸਭਾ ਧੂਰੀ ਨੇ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਣ ਵਾਲੇ ਭਾਈ ਜੀਵਨ ਸਿੰਘ (ਜੈਤਾ ਜੀ) ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਿਸ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ ਅਤੇ ਸਮਾਜ ਸੇਵੀ ਗੁਰਬਖਸ਼ ਸਿੰਘ ਗੁੱਡੂ ਮੁੱਖ ਮਹਿਮਾਨ, ਗੁਰਮੀਤ ਆਨੰਦ ਅਤੇ ਅਸ਼ੋਕ ਭੰਡਾਰੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਹੋਈ। ਜੰਗ ਸਿੰਘ ਬਾਦਸ਼ਾਹਪੁਰ, ਹਰਦਿਆਲ ਭਾਰਦਵਾਜ, ਮੁਖਤਿਆਰ ਸਿੰਘ ਅਲਾਲ (ਦੇਹਰ), ਚੌਧਰੀ ਪਵਨ ਵਰਮਾ ਤੇ ਗੁਰਦੀਪ ਕੈਂਥ ਆਦਿ ਭਾਈ ਜੈਤਾ ਜੀ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਰਹੂਮ ਲੇਖਕ ਸੁਰਿੰਦਰ ਸਿੰਘ ਰਾਜਪੂਤ ਦੀ ਪੁਸਤਕ ‘ਬਹਾਦਰ ਭਾਈ ਜੈਤਾ ਜੀ’ ਦੀ ਗੋਸ਼ਟੀ ਦੇ ਸਬੰਧ ਵਿੱਚ ਸੁਰਿੰਦਰ ਕੌਰ ਰਸੀਆ ਨੇ ਪਰਚਾ ਪੜ੍ਹਿਆ ਤੇ ਗੁਲਜ਼ਾਰ ਸਿੰਘ ਸ਼ੌਂਕੀ, ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ ਨਾਗਰਾ, ਨਾਹਰ ਸਿੰਘ ਮੁਬਾਰਕਪੁਰੀ, ਪਵਨ ਹਰਚੰਦਪੁਰੀ, ਅਮਰਜੀਤ ਅਮਨ ਤੇ ਗੁਰਿੰਦਰ ਸਿੰਘ ਰਸੀਆ ਨੇ ਚਰਚਾ ਵਿੱਚ ਭਾਗ ਲਿਆ। ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਅਮਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

Advertisement