For the best experience, open
https://m.punjabitribuneonline.com
on your mobile browser.
Advertisement

ਸੰਤ ਅਵਤਾਰ ਸਿੰਘ ਦੇ ਬਰਸੀ ਸਮਾਗਮ ਦੌਰਾਨ ਕਵੀ ਤੇ ਢਾਡੀ ਦਰਬਾਰ

10:47 AM May 27, 2024 IST
ਸੰਤ ਅਵਤਾਰ ਸਿੰਘ ਦੇ ਬਰਸੀ ਸਮਾਗਮ ਦੌਰਾਨ ਕਵੀ ਤੇ ਢਾਡੀ ਦਰਬਾਰ
ਸਮਾਗਮ ਦੌਰਾਨ ਬੂਟਿਆਂ ਦਾ ਪ੍ਰਸ਼ਾਦ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ।
Advertisement

ਪੱਤਰ ਪ੍ਰੇਰਕ
ਜਲੰਧਰ, 26 ਮਈ
ਨਿਰਮਲ ਕੁਟੀਆ ਸੀਚੇਵਾਲ ਵਿੱਚ ਸੰਤ ਅਵਤਾਰ ਸਿੰਘ ਦੀ 36ਵੀਂ ਬਰਸੀ ਦੇ ਚੱਲ ਰਹੇ ਸਮਾਗਮਾਂ ਦੇ ਦੂਜੇ ਦਿਨ ਢਾਡੀ ਤੇ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੌਰਾਨ ਹਾਜ਼ਰ ਕਵੀਆਂ ਵਿੱਚ ਪ੍ਰੋ. ਰਾਮ ਮੂਰਤੀ, ਸੰਤ ਸਿੰਘ ਸੰਧੂ, ਬੀਬਾ ਕੁਲਵੰਤ ਕੌਰ, ਭਾਈ ਡੱਲਾ, ਪਰਮਿੰਦਰ ਸਿੰਘ ਢੱਡਵਾਲ, ਸਵਿੰਧਰ ਸਿੰਘ ਖਾਲਸਾ, ਹਰਮੀਤ ਕੌਰ, ਕੰਵਲਜੀਤ ਕੌਰ ਕੰਵਲ, ਲਾਲੀ ਕਾਰਤਾਰਪੁਰੀ, ਹਰਦੇਵ ਸਿੰਘ ਭੁੱਲਰ, ਸੁਖਵੰਤ ਕੌਰ, ਮਨਜੀਤ ਸਿੰਘ ਲਾਡੀ ਭੁੱਲਰ, ਜਾਪ ਕੌਰ, ਆਸੀ ਈਸ ਪੁਰੀ, ਹਜ਼ਾਰਾ ਸਿੰਘ ਗਿੱਲ, ਬਲਵਿੰਦਰ ਕੌਰ, ਦਰਸ਼ਨ ਸਿੰਘ ਖਾਨਪੁਰੀ, ਗੁਰਦੇਵ ਸਿੰਘ, ਮੇਜਰ ਸਿੰਘ, ਗਾਇਕਾਰ ਬਲਵੀਰ ਸ਼ੇਰਪੁਰੀ, ਗੁਰਮੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਕਵੀਆਂ ਨੇ ਰਚਨਾਵਾਂ ਪੇਸ਼ ਕਰਦਿਆਂ ਜਿੱਥੇ ਗੁਰਬਾਣੀ ਦੀ ਉਸਤਤ ਕੀਤੀ, ਉੱਥੇ ਵਾਤਾਵਰਨ ਪੱਖ ਤੋਂ ਪੰਜਾਬ ਦੇ ਹਾਲਾਤ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੰਤ ਅਵਤਾਰ ਸਿੰਘ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਲਾਇਆ। ਉਹ ਪਰਉਪਕਾਰੀ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਧੂ ਸਨ। ਇਸ ਮੌਕੇ ਉਨ੍ਹਾਂ ਕਵੀ ਦਰਬਾਰ ਵਿੱਚ ਪੁੱਜੇ ਕਵੀਆਂ ਨੂੰ ਸਿਰੋਪੇ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਤ ਸੁਖਜੀਤ ਸਿੰਘ ਸੀਚੇਵਾਲ ਵੱਲੋਂ ਨਿਭਾਈ ਗਈ।

Advertisement

Advertisement
Author Image

sukhwinder singh

View all posts

Advertisement
Advertisement
×