PM Narendra Modi ਨੇ ਪ੍ਰਯਾਗਰਾਜ ਦੇ ਸੰਗਮ ਵਿੱਚ ਪੂਜਾ ਕੀਤੀ
ਪ੍ਰਯਾਗਰਾਜ, 13 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਸੰਗਮ ਨੋਜ਼ ਦਾ ਦੌਰਾ ਕੀਤਾ ਅਤੇ ਸੰਗਮ ਵਿੱਚ ਪੂਜਾ ਅਤੇ ਦਰਸ਼ਨ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਗਮ ਨਦੀ ਵਿੱਚ ਕਿਸ਼ਤੀ ਦੀ ਸਵਾਰੀ ਵੀ ਕੀਤੀ, ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਯੋਗੀ ਆਦਿਤਿਆਨਾਥ ਅਤੇ ਯੂਪੀ ਦੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪ੍ਰਯਾਗਰਾਜ ਵਿਖੇ ਲਗਭਗ 5,500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਮਹਾਕੁੰਭ 2025 ਲਈ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਵਿੱਚ ਪ੍ਰਯਾਗਰਾਜ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਅਤੇ ਨਿਰਵਿਘਨ ਸੰਪਰਕ ਪ੍ਰਦਾਨ ਕਰਨ ਲਈ 10 ਨਵੇਂ ਰੋਡ ਓਵਰ ਬ੍ਰਿਜ (RoBs) ਜਾਂ ਫਲਾਈਓਵਰ, ਸਥਾਈ ਘਾਟ ਅਤੇ ਨਦੀ ਦੇ ਕਿਨਾਰੇ ਸੜਕਾਂ ਵਰਗੇ ਵੱਖ-ਵੱਖ ਰੇਲ ਅਤੇ ਸੜਕੀ ਪ੍ਰੋਜੈਕਟ ਸ਼ਾਮਲ ਹੋਣਗੇ।
ਸਵੱਛ ਅਤੇ ਨਿਰਮਲ ਗੰਗਾ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ ਗੰਗਾ ਨਦੀ ਵੱਲ ਜਾਣ ਵਾਲੇ ਛੋਟੇ ਡਰੇਨਾਂ ਦੇ ਇੰਟਰਸੈਪਸ਼ਨ, ਟੈਪਿੰਗ, ਡਾਇਵਰਸ਼ਨ ਅਤੇ ਟ੍ਰੀਟਮੈਂਟ ਦੇ ਪ੍ਰੋਜੈਕਟਾਂ ਦਾ ਵੀ ਕੀਤਾ ਜਾਣਾ ਹੈ, ਜੋ ਦਰਿਆ ਵਿੱਚ ਅਣਸੋਧਿਤ ਪਾਣੀ ਦੇ ਜ਼ੀਰੋ ਡਿਸਚਾਰਜ ਨੂੰ ਯਕੀਨੀ ਬਣਾਉਣਗੇ। ਏਐੱਨਆਈ