ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ
04:43 PM May 05, 2024 IST
ਧਰਮਵਰਮ (ਆਂਧਰਾ ਪ੍ਰਦੇਸ਼), 5 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ। ਉਨ੍ਹਾਂ ਇਹ ਦਾਅਵਾ ਕੀਤਾ ਕਿ ਪਹਿਲੇ ਦੋ ਗੇੜਾਂ ਦੀ ਵੋਟਿੰਗ ਤੋਂ ਬਾਅਦ ਭਾਜਪਾ ਨੂੰ ਮਿਲੀਆਂ ਸੀਟਾਂ ਦੀ ਗਿਣਤੀ 100 ਤੋਂ ਵੱਧ ਹੋ ਗਈ ਹੋਵੇਗੀ। ਸ਼ਾਹ ਨੇ ਇੱਥੇ ਕੌਮੀ ਜਮਹੂਰੀ ਗੱਠਜੋੜ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਂਧਰਾ ਪ੍ਰਦੇਸ਼ ਵਿੱਚ ਸੱਤਾ ਧਿਰ ਵਾਈਐੱਸਆਰ ਕਾਂਗਰਸ ’ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਅਪਰਾਧ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਗਾਇਆ। -ਪੀਟੀਆਈ
Advertisement
Advertisement
Related News
Advertisement