ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

PM Modi to meet Elon Musk: ਪ੍ਰਧਾਨ ਮੰਤਰੀ ਮੋਦੀ ਵ੍ਹਾਈਟ ਹਾਊਸ ’ਚ ਐਲਨ ਮਸਕ ਨਾਲ ਮੁਲਾਕਾਤ ਕਰਨਗੇ

08:43 AM Feb 13, 2025 IST
featuredImage featuredImage
ਫੋਟੋ ਪੀਟੀਆਈ।

ਵਾਸ਼ਿੰਗਟਨ, 13 ਫਰਵਰੀ

Advertisement

PM Modi to meet Elon Musk ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਅਤੇ ਭਰੋਸੇਮੰਦ ਸਹਿਯੋਗੀ ਵਜੋਂ ਜਾਣੇ ਜਾਂਦੇ ਅਰਬਪਤੀ ਐਲਨ ਮਸਕ ਨਾਲ ਮੁਲਾਕਾਤ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਦੋ ਦਿਨਾਂ ਦੌਰੇ ’ਚ ਹੋਰ ਕਾਰੋਬਾਰੀ ਨੇਤਾਵਾਂ ਨਾਲ ਵੀ ਮਿਲਣ ਦੀ ਉਮੀਦ ਹੈ।

ਮੋਦੀ ਬੁੱਧਵਾਰ ਦੇਰ ਰਾਤ ਵਾਸ਼ਿੰਗਟਨ ਡੀਸੀ ਪਹੁੰਚੇ। ਵ੍ਹਾਈਟ ਹਾਊਸ ’ਚ ਉਨ੍ਹਾਂ ਦੀ ਬੈਠਕ ਵੀਰਵਾਰ ਨੂੰ ਬਾਅਦ ਦੁਪਹਿਰ ਤੈਅ ਕੀਤੀ ਗਈ ਹੈ। ਪੀਐਮ ਮੋਦੀ ਅਤੇ ਮਸਕ ਕਈ ਵਾਰ ਮਿਲ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਨੇ 2015 ਵਿੱਚ ਇੱਕ ਦੌਰੇ ਦੌਰਾਨ ਸੈਨ ਜੋਸ ਵਿੱਚ ਟੇਸਲਾ ਸਹੂਲਤ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੂੰ ਮਸਕ ਦੁਆਰਾ ਨਿੱਜੀ ਦੌਰਾ ਦਿੱਤਾ ਗਿਆ ਸੀ।

Advertisement

ਮਸਕ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੇ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਹਨ। ਪਰ ਉਦਯੋਗ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਅਤੇ ਮਸਕ ਦੀ ਮੁਲਾਕਾਤ ਹੋਵੇਗੀ ਅਤੇ ਇਹ ਮੁਲਾਕਾਤ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਅਤੇ ਭਰੋਸੇਮੰਦ ਸਲਾਹਕਾਰ ਵਜੋਂ ਮਸਕ ਦੇ ਉਭਰਨ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਯੂਐੱਸ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਚਰਚਾ ਏਆਈ ਨੀਤੀ, ਸਟਾਰਲਿੰਕ ਦੇ ਭਾਰਤ ਵਿੱਚ ਵਿਸਤਾਰ ਅਤੇ ਦੇਸ਼ ਵਿੱਚ ਇੱਕ ਪਲਾਂਟ ਖੋਲ੍ਹਣ ਦੀ ਟੈਸਲਾ ਦੀ ਯੋਗਤਾ ’ਤੇ ਕੇਂਦਰਿਤ ਹੋਣ ਦੀ ਉਮੀਦ ਹੈ। -ਆਈਏਐੱਨਐੱਸ

Advertisement
Tags :
Alon MuskAmerica NewsNarendra ModiPM Modi Meets Elon MuskPM Modi to meet Elon MuskPM Narendra ModiTrumpWhite House