ਪ੍ਰਧਾਨ ਮੰਤਰੀ ਮੋਦੀ ’ਚ ਪ੍ਰੈੱਸ ਦੇ ਸਿੱਧੇ ਸਵਾਲਾਂ ਦਾ ਸਾਹਮਣਾ ਕਰਨ ਦਾ ਹਿੰਮਤ ਨਹੀਂ: ਕਾਂਗਰਸ
05:31 PM Jun 08, 2025 IST
ਨਵੀਂ ਦਿੱਲੀ, 8 ਜੂਨ
Advertisement
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਵਿੱਚ ਪਾਰਟੀ ਦੇ ਪਹਿਲੇ ਆਗੂਆਂ ਵਾਂਗ ਪ੍ਰੈੱਸ ਦੇ ਸਿੱਧੇ ਸਵਾਲਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਕੀਤੀ ਗਈ ਇਕ ਪੋਸਟ ਵਿੱਚ ਕਿਹਾ, ‘‘ਹਰੇਕ ਦੇਸ਼ ਦੀ ਸਰਕਾਰ ਦੇ ਮੁਖੀ ਸਮੇਂ-ਸਮੇਂ ’ਤੇ ਪ੍ਰੈੱਸ ਕਾਨਫਰੰਸ ਕਰਦੇ ਹਨ ਪਰ ਸਾਡੇ ਪ੍ਰਧਾਨ ਮੰਤਰੀ ਨੂੰ ਪ੍ਰੈੱਸ ਦੇ ਸਿੱਧੇ ਸਵਾਲਾਂ ਦਾ ਸਾਹਮਣਾ ਕੀਤੇ ਹੋਏ 11 ਸਾਲ ਹੋ ਚੁੱਕੇ ਹਨ।’’ ਉਨ੍ਹਾਂ ਕਿਹਾ, ‘‘ਪਿਛਲੇ ਸਾਲ ਚੋਣ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲਬਾਤ ਨੂੰ ਇਕ ਸ਼ੋਅ ਵਾਂਗ ਪ੍ਰੋਡਿਊਸ, ਡਾਇਰੈਕਟ ਅਤੇ ਸਕ੍ਰਿਪਟ ਕੀਤਾ- ਜਿਸ ਵਿੱਚ ਉਨ੍ਹਾਂ ਨੇ ਖ਼ੁਦ ਨੂੰ ‘ਨਾਨ-ਬਾਇਲੌਜੀਕਲ’ ਦੱਸਣ ਵਾਲਾ ਚਰਚਿਤ ਦਾਅਵਾ ਵੀ ਕੀਤਾ ਸੀ ਪਰ ਹੁਣ ਤੱਕ ਉਨ੍ਹਾਂ ਨੇ ਕਦੇ ਵੀ ਬਿਨਾ ਐਡੀਟਿੰਗ, ਬਿਨਾ ਸਕ੍ਰਿਪਟ ਵਾਲੀ ਇਕ ਵੀ ਅਸਲੀ ਪ੍ਰੈੱਸ ਕਾਨਫਰੰਸ ਕਰਨ ਦਾ ਹੌਸਲਾ ਨਹੀਂ ਦਿਖਾਇਆ।’’ -ਪੀਟੀਆਈ
Advertisement
Advertisement