PM Modi in Chandigarh: ਪੈੱਕ ਪੁੱਜੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
ਚੰਡੀਗੜ੍ਹ, 3 ਦਸੰਬਰ
PM Modi in Chandigarh: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਵਿੱਚ ਇੱਕ ਮੰਚ ਤੋਂ ਦੇਸ਼ ਨੂੰ ਸੰਬੋਧਨ ਕਰਨਗੇ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਆਗੂ ਚੰਡੀਗੜ੍ਹ ਵਿੱਚ ਇਕੱਠੇ ਮੌਜੂਦ ਹਨ ਅਤੇ ਇਕੱਠੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਸਮਾਗਮ ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ.) ਵਿਖੇ ਹੋ ਰਹੇ ਸਮਾਗਮ ਵਿਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਫ਼ਲਤਾਪੂਰਵਕ ਦੇਸ਼ ਨੂੰ ਸਮਰਪਿਤ ਕਰਨਗੇ।
ਪੀਐਮ ਮੋਦੀ ਨੇ ਇਨ੍ਹਾਂ ਨਵੇਂ ਕਾਨੂੰਨਾਂ ਦੇ ਪ੍ਰਭਾਵ ਨੂੰ ਦਰਸਾਉਣ ਲਈ ਅਪਰਾਧ ਸੀਨ ਦੀ ਜਾਂਚ ਦਾ ਲਾਈਵ ਡੈਮੋ ਦੇਖਿਆ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਤਿਆਰ ਕੀਤੇ ਗਏ ਅਪਰਾਧ ਸੀਨ ਦਾ ਮੁਆਇਨਾ ਕੀਤਾ। ਇਹ ਡੈਮੋ ਦਰਸਾਉਂਦਾ ਹੈ ਕਿ ਕਿਵੇਂ ਇਨ੍ਹਾਂ ਨਵੇਂ ਕਾਨੂੰਨਾਂ ਦੇ ਤਹਿਤ ਅਪਰਾਧਾਂ ਦੀ ਜਾਂਚ, ਸਬੂਤ ਪ੍ਰਬੰਧਨ ਅਤੇ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਵਿੱਚ ਸੁਧਾਰ ਕੀਤਾ ਗਿਆ ਹੈ।
ਸ਼ਹਿਰ ਵਿੱਚ ਸੁਰੱਖਿਆ ਬਲ ਤੈਨਾਤ
ਪੂਰੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੱਗਭੱਗ 4,000 ਪੁਲੀਸ ਕਰਮਚਾਰੀ ਅਤੇ 10 ਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਰੀਬ 11:25 ਵਜੇ ਪੁਰਾਣੇ ਹਵਾਈ ਅੱਡੇ ’ਤੇ ਪਹੁੰਚਣਗੇ। ਜਿੱਥੋਂ ਉਹ ਐਮਆਈ-17 ਹੈਲੀਕਾਪਟਰ ਰਾਹੀਂ ਰਾਜਿੰਦਰਾ ਪਾਰਕ ਹੈਲੀਪੈਡ, ਸੈਕਟਰ 1 ਲਈ ਉਡਾਣ ਭਰਣਗੇ ਅਤੇ ਫਿਰ ਸੜਕ ਰਾਹੀਂ ਪੈੱਕ ਇੰਸਟੀਚਿਉਟ ਜਾਣਗੇ। ਇਸ ਪ੍ਰੋਗਰਾਮ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਿਰਕਤ ਕਰਨਗੇ ਜੋ ਕਿ ਸੋਮਵਾਰ ਸ਼ਾਮ ਨੂੰ ਹੀ ਚੰਡੀਗੜ੍ਹ ਪੁਹੰਚੇ ਹਨ।
ਟ੍ਰੈਫਿਕ ਸਲਾਹ: ਸਵੇਰੇ 11 ਵਜੇ ਤੋਂ ਦੁਪਹਿਰ 3:30 ਵਜੇ ਤੱਕ ਇਹਨਾਂ ਸੜਕਾਂ ਤੋਂ ਬਚੋ
ਪ੍ਰਧਾਨ ਮੰਤਰੀ ਦੀ ਫੇਰੀ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਸਵੇਰੇ 11 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੇਠ ਲਿਖੇ ਮਾਰਗਾਂ ’ਤੇ ਟ੍ਰੈਫਿਕ ਜਾਮ ਹੋ ਸਕਦਾ ਹੈ
ਦੱਖਣੀ ਮਾਰਗ: ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ, ਆਇਰਨ ਮਾਰਕੀਟ ਟਰੈਫਿਕ ਲਾਈਟਾਂ, ਗੁਰਦੁਆਰਾ ਚੌਕ ਅਤੇ ਨਵਾਂ ਲੇਬਰ ਚੌਕ (ਸੈਕਟਰ 20/21-33/34)
ਸਰੋਵਰ ਮਾਰਗ: ਪੁਰਾਣਾ ਮਜ਼ਦੂਰ ਚੌਕ (ਸੈਕਟਰ 18/19-20/21), ਏਪੀ ਚੌਕ (ਸੈਕਟਰ 7/8-18/19) ਅਤੇ ਹੀਰਾ ਸਿੰਘ ਚੌਕ (ਸੈਕਟਰ 5/6-7/8)
ਵਿਗਿਆਨ ਮਾਰਗ: ਸੈਕਟਰ 4/5-8/9 ਚੌਕ, ਨਵਾਂ ਬੈਰੀਕੇਡ ਚੌਕ (ਸੈਕਟਰ 3/4-9/10), ਸੈਕਟਰ 2/3-10/11 ਚੌਕ ਅਤੇ ਪੀਈਸੀ ਲਾਈਟ ਪੁਆਇੰਟ।