For the best experience, open
https://m.punjabitribuneonline.com
on your mobile browser.
Advertisement

ਪੀਐੱਮ ਕੇਅਰਜ਼ ਫੰਡਾਂ ਨੂੰ ਪੜਤਾਲ ਤੋਂ ਬਚਾ ਰਹੀ ਹੈ ਸਰਕਾਰ: ਚਿਦੰਬਰਮ

07:28 PM Aug 20, 2020 IST
ਪੀਐੱਮ ਕੇਅਰਜ਼ ਫੰਡਾਂ ਨੂੰ ਪੜਤਾਲ ਤੋਂ ਬਚਾ ਰਹੀ ਹੈ ਸਰਕਾਰ  ਚਿਦੰਬਰਮ
Advertisement

ਨਵੀਂ ਦਿੱਲੀ, 20 ਅਗਸਤ
ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੀਐੱਮ ਕੇਅਰਜ਼ ਫੰਡਾਂ ਨੂੰ ਹਰ ਤਰ੍ਹਾਂ ਦੀ ਪੜਤਾਲ ਤੋਂ ਬਚਾਅ ਰਹੀ ਹੈ। ਚਿਦੰਬਰਮ ਨੇ ਇਨ੍ਹਾਂ ਫੰਡਾਂ ਦੀ ਸਥਾਪਤੀ ’ਤੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, ‘ਇਹ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਪੀਐੱਮ ਕੇਅਰਜ਼ ਫੰਡਾਂ ਨੂੰ ਕਿਸੇ ਵੀ ਕਿਸਮ ਦੀ ਪੜਤਾਲ ਤੋਂ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਟਵੀਟ ਕਰਕੇ ਸਵਾਲ ਕੀਤੇ, ‘ਕੀ ਇਹ ਫੰਡ ਕੇਂਦਰ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਹਨ?, ਜੇਕਰ ਨਹੀਂ ਤਾਂ ਫਿਰ ਇਹ ਫੰਡ ਕਿਸ ਨੇ ਅਤੇ ਕਿਸ ਆਧਾਰ ’ਤੇ ਸਥਾਪਤ ਕੀਤੇ ਹਨ? ਜੇਕਰ ਇਹ ਫੰਡ ਕੇਂਦਰ ਸਰਕਾਰ ਵੱਲੋਂ ਸਥਾਪਤ ਨਹੀਂ ਕੀਤੇ ਗਏ ਤਾਂ ਪ੍ਰਧਾਨ ਮੰਤਰੀ ਤੇ ਤਿੰਨ ਹੋਰ ਮੰਤਰੀ ਇਸ ਦੇ ਟਰੱਸਟੀ ਕਿਵੇਂ ਹਨ? ਉਨ੍ਹਾਂ ਨੂੰ ਟਰੱਸਟੀ ਕਿਸ ਨੇ ਨਿਯੁਕਤ ਕੀਤਾ?’ -ਪੀਟੀਆਈ

Advertisement

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×