ਪਲਾਈਵੁੱਡ ਕਾਰਖਾਨੇ ਦਾ ਮਾਲਕ ਗ੍ਰਿਫ਼ਤਾਰ
09:48 AM Sep 03, 2024 IST
Advertisement
ਪੱਤਰ ਪ੍ਰੇਰਕ
ਟੋਹਾਣਾ, 2 ਸਤੰਬਰ
ਇਥੋਂ ਦੇ ਅਰਚਿੱਤ ਨਿਊਵੁੱਡ ਕਾਰਖਾਨੇ ਦੇ ਮਾਲਕ ਨੂੰ ਪੁਲੀਸ ਨੇ ਯੂਰੀਆ ਖਾਦ ਇੰਡਸਟਰੀ ਲਈ ਵਰਤਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸਦਰ ਪੁਲੀਸ ਥਾਣੇ ਦੇ ਐੱਸਐੱਚਓ ਮੁਤਾਬਕ ਕੇਂਦਰੀ ਟੀਮ ਦੇ ਨਾਲ ਖੇੜੀਬਾੜੀ ਅਫ਼ਸਰ ਟੋਹਾਣਾ ਤੇ ਪੁਲੀਸ ਟੀਮ ਨੇ 20 ਸਤੰਬਰ 2023 ਨੂੰ ਪਿੰਡ ਚੰਦੜ ਕਲਾਂ ਵਿੱਚ ਪੈਂਦੇ ਅਰਚਿੱਤ ਨਿਊਵੁੱਡ ਕਾਰਖਾਨੇ ਵਿੱਚ ਸ਼ਿਕਾਇਤ ਆਉਣ ’ਤੇ ਛਾਪਾ ਮਾਰਿਆ ਤਾਂ ਉਥੇ ਪਲਾਈਵੁੱਡ ਦੇ ਬੋਰਡ ਬਣਾਉਣ ਲਈ ਤਿਆਰ ਕੀਤਾ ਜਾਂਦੇ ਕੈਮੀਕਲ ਵਿੱਚ ਯੂਰੀਆ ਖਾਦ ਵਰਤੀ ਜਾ ਰਹੀ ਸੀ। ਟੀਮ ਨੇ ਮੌਕੇ ’ਤੇ ਯੂਰੀਆ ਖਾਦ ਬਰਾਮਦ ਕੀਤੀ ਸੀ। ਕੇਂਦਰੀ ਟੀਮ ਦੇ ਖੇਤੀ ਅਧਿਕਾਰੀ ਮਨੀਸ਼ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਦਿੱਤੇ ਜਾਣ ਵਾਲੇ ਯੂਰੀਆ ਖਾਦ ਦੀ ਖੇਪ ਇੰਡਸਟਰੀ ਲਈ ਵਰਤੀ ਜਾਣ ’ਤੇ ਕਾਰਖਾਨੇ ਦੇ ਮਾਲਕ ਵਿਨੀਤ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ।
Advertisement
Advertisement