ਪਲਾਟ ਮਾਮਲਾ: ਵਿਜੀਲੈਂਸ ਵੱਲੋਂ ਬੀਡੀਏ ਅਧਿਕਾਰੀਆਂ ਤੋਂ ਪੁੱਛ-ਪੜਤਾਲ
07:46 AM Aug 04, 2023 IST
ਪੱਤਰ ਪ੍ਰੇਰਕ
ਬਠਿੰਡਾ, 3 ਅਗਸਤ
ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ’ਚ 1500 ਗਜ਼ ਦੇ ਦੋ ਪਲਾਟਾਂ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਅੱਜ ਬੀਡੀਏ ਦੇ ਸਾਬਕਾ ਸੀਈਓ ਅਮਰਿੰਦਰ ਸਿੰਘ ਟਿਵਾਣਾ ਅਤੇ ਹੋਰਨਾਂ ਅਧਿਕਾਰੀਆਂ ਕੋਲੋਂ ਕਰੀਬ 6 ਘੰਟੇ ਤੱਕ ਪੁੱਛ-ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਪਲਾਟ ਦੀ ਬੋਲੀ ਦੌਰਾਨ ਬੀਡੀਏ ਦੇ ਉਪ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ ਕੋਲੋਂ ਵੀ ਜਵਾਬ ਮੰਗਿਆ ਗਿਆ। ਸੂਤਰਾਂ ਅਨੁਸਾਰ ਪੁੱਛ-ਗਿੱਛ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਖਰੀਦੇ ਗਏ ਪਲਾਟ ਮਾਮਲੇ ਨਾਲ ਜੋੜ ਦੇਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਦੇ ਐੱਸਡੀਐੱਮ ਰਹਿੰਦਿਆਂ ਅਮਰਿੰਦਰ ਸਿੰਘ ਟਿਵਾਣਾ ਨੂੰ ਦੋ ਤਿੰਨ ਮਹੀਨਿਆਂ ਲਈ ਬੀਡੀਏ ਦੇ ਸੀਈਓ ਵਜੋਂ ਚਾਰਜ ਮਿਲਿਆ ਸੀ। ਸ੍ਰੀ ਸ਼ੇਰਗਿੱਲ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਨਗਰ ਨਿਗਮ ਤੋਂ ਇਲਾਵਾ ਬੀਡੀਏ ਦੇ ਲੰਮਾਂ ਸਮਾਂ ਉਪ ਪ੍ਰਸ਼ਾਸਕ ਰਹੇ ਹਨ।
Advertisement
Advertisement