ਪੀਐਲਆਈ ਸਕੀਮ: ਸਰਕਾਰ ਨੇ ਚੀਨੀ ਪੇਸ਼ੇਵਰਾਂ ਨੂੰ ਵੀਜ਼ਾ ਦੇਣ ਲਈ ਪ੍ਰਣਾਲੀ ਬਣਾਈ
08:27 AM Nov 09, 2023 IST
Advertisement
ਨਵੀਂ ਦਿੱਲੀ, 8 ਨਵੰਬਰ
ਸਰਕਾਰ ਨੇ ਉਨ੍ਹਾਂ ਚੀਨੀ ਪੇਸ਼ੇਵਰਾਂ ਦੀ ਵੀਜ਼ਾ ਮਨਜ਼ੂਰੀ ਨੂੰ ਕਾਰਗਰ ਬਣਾਉਣ ਲਈ ਮਾਪਦੰਡਾਂ ਦੀ ਇਕ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਹੈ, ਜਿਨ੍ਹਾਂ ਦੀ ਮੁਹਾਰਤ ਦੀ ਵਿਕਰੇਤਾਵਾਂ ਜਾਂ ਵੈਂਡਰਾਂ ਨੂੰ ਉਤਪਾਦਨ ਨਾਲ ਜੁੜੀ ਸਕੀਮ (ਪੀਐਲਆਈ) ਤਹਤਿ ਜ਼ਰੂਰਤ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਕੰਪਨੀਆਂ ਨੇ ਅਗਸਤ ਵਿਚ ਪੀਐਲਆਈ ’ਤੇ ਹੋਈ ਬੈਠਕ ਵਿਚ ਵੀਜ਼ੇ ਦੇ ਮੁੱਦੇ ਨੂੰ ਉਠਾਇਆ ਸੀ। ਸਰਕਾਰ ਨੇ ਉਸ ਵੇਲੇ ਕਿਹਾ ਸੀ ਕਿ ਉਹ ਵੀਜ਼ਾ ਸਬੰਧੀ ਮਾਮਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਵੈਂਡਰ ਨੂੰ ਚੀਨੀ ਪੇਸ਼ੇਵਰਾਂ ਦੀ ਮੁਹਾਰਤ ਦੀ ਲੋੜ ਹੁੰਦੀ ਹੈ। ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਉਨ੍ਹਾਂ ਦੇ ਵੀਜ਼ਾ ਲਈ ਇਕ ਪ੍ਰਣਾਲੀ ਬਣਾਈ ਗਈ ਹੈ। -ਪੀਟੀਆਈ
Advertisement
Advertisement