ਕਿਸਾਨੀ ਮੰਗਾਂ ਦੀ ਪੂਰਤੀ ਲਈ ਅੰਦੋਲਨ ਤੇਜ਼ ਕਰਨ ਦਾ ਅਹਿਦ
ਪ੍ਰਭੂ ਦਿਆਲ
ਸਿਰਸਾ, 3 ਫਰਵਰੀ
ਇਥੋਂ ਦੀ ਤੁਲਾ ਰਾਮ ਧਰਮਸ਼ਾਲਾ ’ਚ ਕੁੱਲ ਹਿੰਦ ਕਿਸਾਨ ਸਭਾ ਦਾ ਦੋ ਰੋਜ਼ਾ ਸੂਬਾਈ ਸੰਮੇਲਨ ਕਿਸਾਨੀ ਮੰਗਾਂ ਦੀ ਪੂਰਤੀ ਲਈ ਤਿੱਖੇ ਅੰਦੋਲਨ ਕਰਨ ਦੇ ਅਹਿਦ ਨਾਲ ਸੰਪੰਨ ਹੋਇਆ। ਸੰਮੇਲਨ ਦੌਰਾਨ 24 ਮੈਂਬਰੀ ਸੂਬਾਈ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਡਾ. ਸੁਖਦੇਵ ਸਿੰਘ ਜੰਮੂ ਨੂੰ ਸੂਬਾਈ ਜਨਰਲ ਸਕੱਤਰ ਚੁਣਿਆ ਗਿਆ। ਸੰਮੇਲਨ ਦੌਰਾਨ ਕੇਂਦਰੀ ਬਜਟ ਨੂੰ ਕਿਸਾਨ ਵਿਰੋਧ ਦੱਸਿਆ ਗਿਆ।
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸੰਮੇਲਨ ਦਾ ਉਦਘਾਟਨ ਉੱਘੇ ਕਿਸਾਨ ਆਗੂ ਜਸਵੰਤ ਸਿੰਘ ਜੋਸ਼ ਨੇ ਕਿਸਾਨ ਸਭਾ ਦਾ ਝੰਡਾ ਲਹਿਰਾ ਕੇ ਕੀਤਾ। ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ’ਚ ਕਿਹਾ ਕਿ ਮੋਦੀ ਸਰਕਾਰ ਕਿਸਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਤਿੱਖੇ ਅੰਦੋਲਨ ਕੀਤੇ ਜਾਣ ’ਤੇ ਉਨ੍ਹਾਂ ਨੇ ਬਲ ਦਿੱਤਾ। ਸੰਮੇਲਨ ਦੇ ਦੂਜੇ ਗੇੜ ’ਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾ. ਅਤੁਲ ਕੁਮਾਰ ਅੰਜਾਨ, ਸਤਪਾਲ ਬੈਨੀਵਾਲ ਅਤੇ ਪ੍ਰਯਾਗਰਾਜ ’ਚ ਚੱਲ ਰਹੇ ਕੁੰਭ ਮੇਲੇ ’ਚ ਮੱਚੀ ਭਗਦੜ ਦੌਰਾਨ ਮਾਰੇ ਗਏ ਸ਼ਰਧਾਲੂਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੰਮੇਲਨ ਦਾ ਰਸਮੀ ਉਦਘਾਟਨ ਕਰਦਿਆਂ ਏਆਈਕੇਐਸ ਦੇ ਕੌਮੀ ਪ੍ਰਧਾਨ ਕਾਮਰੇਡ ਰਾਜਨ ਕਸ਼ੀਰਸਾਗਰ ਨੇ ਆਪਣੇ ਸੰਦੇਸ਼ ਵਿੱਚ ਦੇਸ਼ ਦੇ ਕਿਸਾਨਾਂ ਪ੍ਰਤੀ ਸਰਕਾਰ ਦੇ ਰਵੱਈਏ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਵਾਂ ਖੇਤੀ ਬਾਜ਼ਾਰ ਵਪਾਰ ਪ੍ਰੋਗਰਾਮ ਢਾਂਚਾ ਕਿਸਾਨਾਂ ਦੇ ਹਿੱਤ ਦੀ ਬਜਾਏ ਕਾਰਪੋਰੇਟਾਂ ਦੇ ਹੱਕ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਖੁੱਲ੍ਹੇ ਸੈਸ਼ਨ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸੰਮੇਲਨ ਦੀ ਸਫਲਤ ਲਈ ਸਭਾ ਦੇ ਆਗੂਆਂ ਨੂੰ ਵਧਾਈ ਸੰਦੇਸ਼ ਭੇਜੇ।
ਕਾਨਫਰੰਸ ਦੇ ਤੀਜੇ ਗੇੜ ਵਿੱਖ ਕਿਸਾਨ ਸਭਾ ਦੇ ਸੂਬਾਈ ਕਨਵੀਨਰ ਡਾ. ਸੁਖਦੇਵ ਸਿੰਘ ਜੰਮੂ ਨੇ ਪਿਛਲੇ ਸਮੇਂ ਦੀਆਂ ਸੰਗਠਨਾਤਮਕ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਬਹਿਸ ਮਗਰੋਂ ਸਵੀਕਾਰ ਕਰ ਲਿਆ ਗਿਆ। ਸਵਰਨ ਸਿੰਘ ਵਿਰਕ ਅਤੇ ਇਕਬਾਲ ਸਿੰਘ ਨੇਜਾਡੇਲਾ ਵੱਲੋਂ ਘੱਗਰ ਨਦੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ, ਓਟੂ ਝੀਲ ਦਾ ਕੰਮ ਪੂਰਾ ਕਰਨ, ਬੰਨ੍ਹਾਂ ਦੀ ਮਜ਼ਬੂਤੀ ਅਤੇ ਸਾਈਫਨ ਦੀ ਸਮਰੱਥਾ ਨੂੰ ਦੁੱਗਣਾ ਕਰਨ ਦੀ ਮੰਗ ਕੀਤੀ ਗਈ।
ਸੰਮੇਲਨ ਦੇ ਚੌਥੇ ਗੇੜ ਦੀ ਸ਼ੁਰੂਆਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਵੈਂਕਈਆ ਰਵੁਲਾ ਦੇ ਭਾਸ਼ਣ ਨਾਲ ਹੋਈ। ਇਸ ਦੌਰਾਨ ਹਰਿਆਣਾ ਦੇ ਇੰਚਾਰਜ ਅਤੇ ਕਿਸਾਨ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੂਬਾ ਕਮੇਟੀ ਦੇ ਗਠਨ ਸਬੰਧੀ ਵਿਚਾਰ ਪ੍ਰਗਟ ਕੀਤੇ। ਸੰਮੇਲਨ ਦੇ ਅੰਤਿਮ ਪੜਾਅ ਵਿੱਚ ਨਵੀਂ ਸੂਬਾਈ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ 24 ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਡਾ. ਸੁਖਦੇਵ ਸਿੰਘ ਜੰਮੂ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਗਿਆ। ਕਾਰਜਕਾਰਨੀ ਕਮੇਟੀ ਵਿੱਚ ਗੁਰਭਜਨ ਸਿੰਘ ਸੰਧੂ, ਧਰਮਪਾਲ ਚੌਹਾਨ, ਮਾਮ ਚੰਦ ਸੈਣੀ, ਓਮ ਪ੍ਰਕਾਸ਼, ਸਤੇਂਦਰ ਗਿਰੀ, ਜੈਨਾਰਾਇਣ ਸੈਣੀ, ਰੌਸ਼ਨ ਸੁਚਾਨ, ਹਨੂੰਮਾਨ ਸਿੰਘ, ਵਿਕਾਸ ਕਾਕਾ, ਨਰੇਸ਼ ਕੁਮਾਰ ਥੋਲ, ਰਾਮ ਚੰਦਰ, ਬਲਰਾਜ ਬਣੀ, ਇਕਬਾਲ ਸਿੰਘ, ਅਮਰਜੀਤ ਸਿੰਘ ਬਿਰਧਨਾ, ਜੋਗਿੰਦਰ ਸਿੰਘ, ਓਮ ਪ੍ਰਕਾਸ਼ ਪਾਣੀਪਤ, ਵਿਜੈਪਾਲ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ ਬਰੇਟਾ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾਵਾਂ ਲਈ ਤਿੰਨ ਅਹੁਦੇ ਰਾਖਵੇਂ ਰੱਖੇ ਗਏ ਹਨ। ਸੰਮੇਲਨ ਦੀ ਪ੍ਰਧਾਨਗੀ ਮੰਡਲ ਵਿੱਚ ਗੁਰਭਜਨ ਸਿੰਘ ਸੰਧੂ, ਸਤਿੰਦਰ ਗਿਰੀ, ਧਰਮਪਾਲ ਚੌਹਾਨ, ਸਰਬਜੀਤ ਸਿੰਘ ਸਿੱਧੂ ਸ਼ਾਮਲ ਸਨ। ਮੰਚ ਸੰਚਾਲਨ ਧਰਮਪਾਲ ਚੌਹਾਨ ਨੇ ਕੀਤਾ।