ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਸ਼ਾ ਦਾ ਕਿਰਦਾਰ ਨਿਭਾਉਣਾ ਦਿਲਚਸਪ ਰਿਹਾ: ਲਾਰਾ ਦੱਤਾ

08:48 AM Apr 26, 2024 IST

ਮੁੰਬਈ: ਅਦਾਕਾਰਾ ਲਾਰਾ ਦੱਤਾ ਨੇ 2020 ਵਿੱਚ ਐਕਸ਼ਨ-ਕਾਮੇਡੀ ਸੀਰੀਜ਼ ‘ਹੰਡਰਡ’ ਨਾਲ ਓਟੀਟੀ ’ਤੇ ਸ਼ੁਰੂਆਤ ਕੀਤੀ ਸੀ। ਹੁਣ ਅਦਾਕਾਰਾ ਦਾ ਸ਼ੋਅ ‘ਰਣਨੀਤੀ: ਬਾਲਾਕੋਟ ਐਂਡ ਬਿਓਂਡ’ ਓਟੀਟੀ ’ਤੇ ਦਿਖਾਇਆ ਜਾ ਰਿਹਾ ਹੈ। ਅਦਾਕਾਰਾ ਨੇ ਕਿਹਾ ਕਿ ਅੱਜ ਓਟੀਟੀ ਕਾਫ਼ੀ ਵਧ ਰਿਹਾ ਹੈ ਤੇ ਕਈ ਪਲੈਟਫਾਰਮ ਸਾਹਮਣੇ ਆ ਰਹੇ ਹਨ। ਇਸ ਨਾਲ ਵੱਖ-ਵੱਖ ਕਿਰਦਾਰਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਵਧੇਰੇ ਮੌਕਾ ਮਿਲਦਾ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਓਟੀਟੀ ਬਾਰੇ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਵਿੱਚ ਬਹੁਤ ਸਾਰੇ ਪਲੈਟਫਾਰਮ ਹਨ। ਓਟੀਟੀ ਜਰੀਏ ਤੁਸੀਂ ਦਰਸ਼ਕਾਂ ਦੇ ਵੱਖ-ਵੱਖ ਵਰਗਾਂ ਨੂੰ ਸੰਬੋਧਨ ਕਰ ਰਹੇ ਹੁੰਦੇ ਹੋ। ਤੁਹਾਨੂੰ ਅਜਿਹੇ ਵਿਸ਼ਿਆਂ ਨੂੰ ਚੁਣਨਾ ਹੋਵੇਗਾ, ਜਿਨ੍ਹਾਂ ਸਦਕੇ ਤੁਸੀਂ ਸਾਰੇ ਲੋਕਾਂ ਨਾਲ ਜੁੜ ਸਕੋ। ਲਾਰਾ ਨੇ ‘ਰਣਨੀਤੀ: ਬਾਲਾਕੋਟ ਐਂਡ ਬਿਓਂਡ’ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੇ ਮਨੀਸ਼ਾ ਸਹਿਗਲ ਦਾ ਕਿਰਦਾਰ ਨਿਭਾਇਆ ਹੈ। ਮਨੀਸ਼ਾ ਦਾ ਕੋਈ ਫੌਜੀ ਪਿਛੋਕੜ ਨਹੀਂ ਹੈ ਪਰ ਸਾਡੇ ਵਿੱਚ ਕਈ ਸਮਾਨਤਾਵਾਂ ਹਨ। ਮਨੀਸ਼ਾ ਇਕੱਲੀ ਰਹਿੰਦੀ ਹੈ ਅਤੇ ਉਹ ਬਹੁਤ ਸਿੱਧੀ ਹੈ। ਮੇਰੇ ਲਈ ਅਜਿਹਾ ਕਿਰਦਾਰ ਨਿਭਾਉਣਾ ਦਿਲਚਸਪ ਅਤੇ ਆਕਰਸ਼ਕ ਸੀ। ਉਹ ਲੋਕਾਂ ਅਤੇ ਚੀਜ਼ਾਂ ਪ੍ਰਤੀ ਥੋੜ੍ਹੀ ਲਾਪ੍ਰਵਾਹ ਹੈ ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਉਹ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਮਨੀਸ਼ਾ ਸਹਿਗਲ ਜਿਹਾ ਕਿਰਦਾਰ ਨਿਭਾਉਣ ਲਈ ਉਸ ਨੇ ਸ਼ੁਰੂ ਤੋਂ ਤਿਆਰੀ ਕੀਤੀ। ਉਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਦੋਂ ਦਰਸ਼ਕ ਇਸ ਸੀਰੀਜ਼ ਨੂੰ ਦੇਖਣਗੇ ਤਾਂ ਉਨ੍ਹਾਂ ਨੂੰ ਕਾਫ਼ੀ ਪਸੰਦ ਆਵੇਗੀ। ਰਣਨੀਤੀ: ਬਲਾਕੋੋਟ ਐਂਡ ਬਿਓਂਡ ਜੀਓ ਸਿਨੇਮਾ ’ਤੇ ਦੇਖੀ ਜਾ ਸਕਦੀ ਹੈ। -ਆਈਏਐੱਨਐੱਸ

Advertisement

Advertisement
Advertisement