ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੰਦਾ ਪਾਣੀ ਸਟੇਡੀਅਮ ਵਿੱਚ ਪਾਉਣ ਦਾ ਖਿਡਾਰੀਆਂ ਵੱਲੋਂ ਵਿਰੋਧ

07:06 AM Jul 05, 2024 IST
ਨਥਾਣਾ ਵਿੱਚ ਜੇਸੀਬੀ ਰਾਹੀਂ ਤੋੜਿਆ ਜਾ ਰਿਹਾ ਛੱਪੜ ਦਾ ਬੰਨ੍ਹ।

ਭਗਵਾਨ ਦਾਸ ਗਰਗ
ਨਥਾਣਾ, 4 ਜੁਲਾਈ
ਸੜਕਾਂ ਅਤੇ ਰਸਤਿਆਂ ’ਚ ਜਮ੍ਹਾਂ ਹੋਏ ਗੰਦੇ ਪਾਣੀ ਦੀ ਨਿਕਾਸੀ ਕਰਨਾ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਮੁੜ ਗਲੇ ਦੀ ਹੱਡੀ ਬਣ ਗਿਆ ਹੈ। ਇਸ ਪਾਣੀ ਦੀ ਨਿਕਾਸੀ ਖਾਤਰ ਅਧਿਕਾਰੀਆਂ ਨੇ ਇੱਕ ਲਿਖਤੀ ਪੱਤਰ ਦੇ ਕੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਸੀ। ਦਰਅਸਲ ਨਗਰ ਪੰਚਾਇਤ ਅਧਿਕਾਰੀ ਇਸ ਗੰਦੇ ਪਾਣੀ ਨੂੰ ਖੇਡ ਸਟੇਡੀਅਮ ’ਚ ਕੱਢਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਦਾ ਖ਼ਦਸ਼ਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਛੱਪੜ ਦਾ ਗੰਦਾ ਪਾਣੀ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਚੋਰੀ ਛਿਪੇ ਰਾਤ ਸਮੇਂ ਸਟੇਡੀਅਮ ’ਚ ਕੱਢਿਆ ਜਾਂਦਾ ਰਿਾ ਹੈ। ਅੱਜ ਨਗਰ ਪੰਚਾਇਤ ਅਧਿਕਾਰੀ ਪੁਲੀਸ ਨੂੰ ਲੈ ਕੇ ਜੇਸੀਬੀਦੀ ਮਦਦ ਨਾਲ ਛੱਪੜ ਦਾ ਬੰਨ੍ਹ ਪੁੱਟ ਕੇ ਗੰਦਾ ਪਾਣੀ ਕੱਢਣ ਦਾ ਯਤਨ ਕਰ ਰਹੇ ਸਨ ਕਿ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਦੀ ਭਿਣਕ ਲੱਗ ਗਈ। ਖਿਡਾਰੀਆਂ ਅਤੇ ਹੋਰਨਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਤੇ ਗੰਦੇ ਪਾਣੀ ਦੀ ਨਿਕਾਸੀ ਬੰਦ ਕਰ ਦਿੱਤੀ ਗਈ। ਇਸ ਉਪਰੰਤ ਖਿਡਾਰੀਆਂ ਨੇ ਆਪਣੇ ਟਰੈਕਟਰ ਲਿਆ ਕੇ ਜੇਸੀਬੀ ਨਾਲ ਪੁਟਾਈ ਕੀਤਾ ਬੰਨ੍ਹ ਮੁੜ ਮਜ਼ਬੂਤ ਕਰ ਦਿੱਤਾ। ਬਾਅਦ ਵਿੱਚ ਖਿਡਾਰੀ, ਖੇਡ ਪ੍ਰੇਮੀ ਅਤੇ ਹੋਰ ਲੋਕਾਂ ਦਾ ਵਫ਼ਦ ਇਸ ਮਾਮਲੇ ਨੂੰ ਲੈ ਕੇ ਸਥਾਨਕ ਥਾਣਾ ਮੁਖੀ ਦਪਿੰਦਰ ਕੌਰ ਸਿੱਧੂ ਨੂੰ ਮਿਲਿਆ। ਥਾਣਾ ਮੁਖੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਖਿਡਾਰੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਟੇਡੀਅਮ ’ਚ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਖਿਡਾਰੀਆਂ ਤੋਂ ਇੱਕ ਬੇਨਤੀ ਪੱਤਰ ਵਸੂਲ ਕਰਕੇ ਭਰੋਸ ਦਿੱਤਾ ਕਿ ਸਟੇਡੀਅਮ ’ਚ ਪਾਣੀ ਤੋੜਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Advertisement

Advertisement