For the best experience, open
https://m.punjabitribuneonline.com
on your mobile browser.
Advertisement

ਖਿਡਾਰੀਆਂ ਦਾ ਕਿੱਟਾਂ ਨਾਲ ਸਨਮਾਨ

08:38 AM Oct 03, 2024 IST
ਖਿਡਾਰੀਆਂ ਦਾ ਕਿੱਟਾਂ ਨਾਲ ਸਨਮਾਨ
ਖਿਡਾਰੀਆਂ ਨੂੰ ਖੇਡ ਕਿੱਟਾਂ ਦਿੰਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਹੋਰ।
Advertisement

ਮਿਹਰ ਸਿੰਘ
ਕੁਰਾਲੀ, 2 ਅਕਤੂਬਰ
ਸਥਾਨਕ ਸਿੰਘਪੁਰਾ ਮਾਰਗ ’ਤੇ ਸਥਿੱਤ ਖੇਡ ਸਟੇਡੀਅਮ ਵਿੱਚ ਖੇਡਾਂ ਵਿੱਚ ਸ਼ਹਿਰ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਤੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਖਿਡਾਰੀਆਂ ਦਾ ਸਨਮਾਨ ਕੀਤਾ।
ਇਸ ਮੌਕੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਦੱਸਿਆ ਕਿ ਉਨ੍ਹਾਂ ਦਾ ਸਮੁੱਚੀ ਟੀਮ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਲਦਲ ਵਿੱਚੋਂ ਕੱਢਣ ਤੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕੌਂਸਲ ਵੱਲੋਂ ਖਿਡਾਰੀਆਂ ਲਈ ਵਿਸ਼ੇਸ਼ ਸਾਲਾਨਾ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਫੰਡ ਤਹਿਤ ਖਿਡਾਰੀਆਂ ਨੂੰ ਅੱਜ ਖੇਡ ਕਿੱਟਾਂ ਵੰਡੀਆਂ ਗਈਆਂ।
ਇਸ ਮੌਕੇ ਕੋਚ ਜਸਮੀਤ ਸਿੰਘ ਤੇ ਕੌਂਸਲਰ ਰਮਾਂਕਾਤ ਕਾਲੀਆ ਨੇ ਦੱਸਿਆ ਕਿ ਖਿਡਾਰੀਆਂ ਤੇ ਕੋਚਾਂ ਨੇ ਪ੍ਰਧਾਨ ਪਡਿਆਲਾ ਦਾ ਧੰਨਵਾਦ ਕੀਤਾ। ਇਸ ਮੌਕੇ ਜੱਗੀ ਗੌਤਮ, ਬੀਰਦਵਿੰਦਰ ਸਿੰਘ, ਮਨੋਜ ਕੁਮਾਰ, ਕੌਸਲਰ ਲਖਵੀਰ ਸਿੰਘ ਲੱਕੀ, ਸਨਮ ਰਾਣਾ, ਸ਼ਿਵ ਕੁਮਾਰ, ਗੁਰਸ਼ਰਨ ਸਿੰਘ ਛੰਨਾ, ਧਰਮਿੰਦਰ ਸਿੰਘ ਧੰਮਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement