ਪੈਰਿਸ ਓਲੰਪਿਕ ਦੀ ਰਵਾਇਤੀ ਪਰੇਡ ’ਚ ਹਿੱਸਾ ਨਹੀਂ ਲੈ ਸਕਣਗੇ ਰੂਸ ਤੇ ਬੇਲਾਰੂਸ ਦੇ ਖਿਡਾਰੀ
07:04 AM Mar 21, 2024 IST
Advertisement
ਜਨੇਵਾ: ਰੂਸ ਤੇ ਬੇਲਾਰੂਸ ਦੇ ਖਿਡਾਰੀ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਗਮ ਦੀ ਰਵਾਇਤੀ ਪਰੇਡ ’ਚ ਹਿੱਸਾ ਨਹੀਂ ਲੈ ਸਕਣਗੇ। ਕੌਮਾਂਤਰੀ ਓਲੰਪਿਕ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਰੂਸ ਨੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਓਲੰਪਿਕ ਦਾ ਉਦਘਾਟਨੀ ਸਮਾਗਮ 26 ਨੂੰ ਹੋਵੇਗਾ ਜਿਸ ’ਚ ਹਜ਼ਾਰਾਂ ਖਿਡਾਰੀ ਸੀਨ ਨਦੀ ਤੋਂ ਆਈਫਲ ਟਾਵਰ ਵੱਲ ਕਿਸ਼ਤੀਆਂ ’ਤੇ ਆਉਣਗੇ। ਓਲੰਪਿਕ ਕਮੇਟੀ ਨੇ ਕਿਹਾ ਕਿ ਰੂਸ ਤੇ ਬੇਲਾਰੂਸ ਦੇ ਖਿਡਾਰੀ ਨਦੀ ਕਿਨਾਰੇ ਖੜ੍ਹ ਕੇ ਸਮਾਗਮ ਦੇਖ ਸਕਣਗੇ। ਉਨ੍ਹਾਂ ਨੂੰ ਨਿਰਪੱਖ ਖਿਡਾਰੀਆਂ ਵਜੋਂ ਖੇਡਣ ਦੀ ਇਜਾਜ਼ਤ ਮਿਲੀ ਹੈ। ਪਹਿਲਾਂ ਕੌਮਾਂਤਰੀ ਪੈਰਾਲੰਪਿਕ ਕਮੇਟੀ ਨੇ 28 ਅਗਸਤ ਨੂੰ ਪੈਰਿਸ ਪੈਰਾਲੰਪਿਕ ਦੇ ਉਦਘਾਟਨੀ ਸਮਾਗਮ ’ਚ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ’ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਯੂਕਰੇਨ ’ਚ ਜੰਗ ਕਾਰਨ ਦੋਵਾਂ ਮੁਲਕਾਂ ਨੂੰ ਓਲੰਪਿਕ ਵਿੱਚ ਟੀਮ ਮੁਕਾਬਲਿਆਂ ’ਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਉਹ ਵਿਅਕਤੀਗਤ ਵਰਗ ’ਚ ਹਿੱਸਾ ਲੈ ਸਕਣਗੇ। -ਏਜੰਸੀਆਂ
Advertisement
Advertisement
Advertisement