For the best experience, open
https://m.punjabitribuneonline.com
on your mobile browser.
Advertisement

ਨਾਟਕਾਂ ‘ਦਾਜ ਦੇ ਲੋਭੀ’ ਅਤੇ ‘ਕੰਨਾਂ ਦੇ ਕੱਚੇ’ ਖੇਡੇ

07:01 AM Apr 18, 2024 IST
ਨਾਟਕਾਂ ‘ਦਾਜ ਦੇ ਲੋਭੀ’ ਅਤੇ ‘ਕੰਨਾਂ ਦੇ ਕੱਚੇ’ ਖੇਡੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 17 ਅਪਰੈਲ
ਪਿੰਡ ਮਹਿਤਾਬਪੁਰ ਵਿੱਚ ਡਾ. ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਨਾਮ ਵੰਡ ਸਮਾਗਮ ਤੇ ਨਾਟਕ ਮੇਲਾ ਕਰਵਾਇਆ ਗਿਆ। ਪਿੰਡ ਦੇ ਹੋਣਹਾਰ ਵਿਦਿਆਰਥੀਆਂ ਤੇ ਲਿਖਾਈ ਮੁਕਾਬਲੇ ਦੇ ਜੇਤੂਆਂ ਨੂੰ ਇਸ ਮੌਕੇ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਬੁਲਾਰਿਆਂ ਸੁਰਿੰਦਰ ਸਹੂੰਗੜਾ, ਤਰਕਸ਼ੀਲ ਆਗੂ ਜੋਗਿੰਦਰ ਕੁੱਲੇਵਾਲ ਅਤੇ ਮੇਜਰ ਸਿੰਘ ਐੱਚਓਡੀ ਨੇ ਡਾ. ਅੰਬੇਡਕਰ ਦੇ ਜੀਵਨ ਸੰਘਰਸ਼, ਪ੍ਰਾਪਤੀਆਂ ਤੇ ਸਮਾਜ ਨੂੰ ਦੇਣ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਹੈਪੀ ਸਿੰਘ ਦੀ ਅਗਵਾਈ ਹੇਠ ਹਾਸਰਸ ਨਾਟਕ ‘ਦਾਜ ਦੇ ਲੋਭੀ’ ਅਤੇ ‘ਕੰਨਾਂ ਦੇ ਕੱਚੇ’ ਪੇਸ਼ ਕਰ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਪਵਨ ਕੁਮਾਰ ਮਹਿਤਾਬਪੁਰੀ ਦੀ ਸੰਗੀਤ ਮੰਡਲੀ ਨੇ ਅਗਾਂਹਵਧੂ ਗੀਤ ਪੇਸ਼ ਕੀਤੇ। ਇਸ ਮੌਕੇ ਪਰਵਾਸੀ ਭਾਰਤੀਆਂ ਦੇ ਪਰਿਵਾਰਾਂ ਤੇ ਵੱਖ-ਵੱਖ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਆਗੂ ਪਰਮਿੰਦਰ ਸਿੰਘ, ਅਮਰੀਕ ਸਿੰਘ ਮੀਕਾ ਤੇ ਗਗਨਦੀਪ ਸਿੰਘ ਤੋਂ ਇਲਾਵਾ ਮੋਹਨ ਸਿੰਘ, ਅਮਰਨਾਥ, ਅਮਰਜੀਤ ਸਿੰਘ, ਸੁਖਜੀਤ ਕੌਰ ਤੇ ਮੁਲਾਜ਼ਮ ਆਗੂ ਸ਼ਰਮੀਲਾ ਰਾਣੀ ਮੌਜੂਦ ਸਨ। ਪਿੰਡ ਵਾਸੀਆਂ ਨੇ ਮਤਿਆਂ ’ਚ ਫੈਸਲਾ ਲਿਆ ਕਿ ਪਿਛਾਂਹਖਿੱਚੂ ਰਸਮਾਂ ਰਿਵਾਜ਼ਾਂ ਦਾ ਤਿਆਗ ਕਰ ਕੇ ਨਵੀਆਂ ਪਿਰਤਾਂ ਪਾਉਣ ਵਾਲੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਇਨਕਲਾਬੀ ਸੱਭਿਆਚਾਰਕ ਸਮਾਗਮ ਕਰਵਾਇਆ ਜਾਇਆ ਕਰੇਗਾ। ਪ੍ਰਿੰ. ਕਮਲਜੀਤ ਕੁੱਲੇਵਾਲ ਨੇ ਤਰਕਸ਼ੀਲ ਸਾਹਿਤ ਦਾ ਸਟਾਲ ਲਾਇਆ।

Advertisement

Advertisement
Author Image

sukhwinder singh

View all posts

Advertisement
Advertisement
×