ਨਾਟਕ ‘ਸਾਂਝਾ ਟੱਬਰ’ ਖੇਡਿਆ
09:08 AM Sep 23, 2024 IST
Advertisement
ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਸਤੰਬਰ
ਇੱਥੇ ਪੰਜਾਬ ਨਾਟਸ਼ਾਲਾ ਵਿੱਚ ਸੁਦੇਸ਼ ਵਿੰਕਲ ਵੱਲੋਂ ਲਿਖੇ ਅਤੇ ਨਿਰਦੇਸ਼ਤ ਨਾਟਕ ‘ਸਾਂਝਾ ਟੱਬਰ’ ਦੀ ਪੇਸ਼ਕਾਰੀ ਦਿੱਤੀ ਗਈ। ਨਾਟਕ ਵਿੱਚ ਕਲਾਕਾਰਾਂ ਨੇ ਸਾਂਝੇ ਪਰਿਵਾਰ ਦੇ ਹਾਲਾਤ ਨੂੰ ਹਾਸਰਸ ਅਤੇ ਵਿਅੰਗਮਈ ਲਹਿਜ਼ੇ ਵਿੱਚ ਪੇਸ਼ ਕੀਤਾ। ਨਾਟਕ ਅਨੁਸਾਰ ਸਾਡੇ ਸਮਾਜ ਵਿੱਚ ਸ਼ੁਰੂ ਤੋਂ ਹੀ ਸਾਂਝੇ ਪਰਿਵਾਰ ਦਾ ਬੋਲਬਾਲਾ ਰਿਹਾ ਹੈ, ਅਜਿਹੇ ਵਿੱਚ ਪਰਿਵਾਰ ਦਾ ਇਕੱਠੇ ਹੋਣਾ ਇੱਕ-ਦੂਜੇ ਦਾ ਸਹਾਰਾ ਹੁੰਦਾ ਹੈ, ਪਰ ਅੱਜ ਪਰਿਵਾਰ ਟੁੱਟ ਰਹੇ ਹਨ। ਨਾਟਕ ਦੀ ਕਹਾਣੀ ਅਜਿਹੇ ਹੀ ਇੱਕ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਅਖੀਰ ਵਿੱਚ ਰੰਗਮੰਚ ਦੇ ਮੁਖੀ ਜਤਿੰਦਰ ਬਰਾੜ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
Advertisement
Advertisement
Advertisement