ਹਾਸਰਸ ਨਾਟਕ ‘ਨੰਗਾ ਰਾਜਾ’ ਖੇਡਿਆ
07:01 AM Jan 12, 2024 IST
ਅੰਮ੍ਰਿਤਸਰ: ਵਿਰਸਾ ਵਿਹਾਰ ਵਿੱਚ ਆਰਟ ਅਫ਼ੀਨਾ ਅਤੇ ਸਿਫ਼ਰ ਥੀਏਟਰ ਅੰਮ੍ਰਿਤਸਰ ਵੱਲੋਂ ਅਲਖਨੰਦਨ ਦਾ ਲਿਖਿਆ ਹਾਸ ਰਸ ਨਾਟਕ ‘ਨੰਗਾ ਰਾਜਾ’ ਖੇਡਿਆ ਗਿਆ। ਇਸ ਨਾਟਕ ਦਾ ਪੰਜਾਬੀ ਅਨੁਵਾਦ ਅਤੇ ਨਿਰਦੇਸ਼ਨਾ ਵਿਸ਼ੂ ਸ਼ਰਮਾ ਵੱਲੋਂ ਕੀਤੀ ਗਈ। ਨਾਟਕ ਵਿੱਚ ਮੌਜੂਦਾ ਸਮੇਂ ਵਿੱਚ ਹੋ ਰਹੇ ਮਲਟੀ ਨੈਸ਼ਨਲ ਦੇ ਵਿਸਤਾਰ ਅਤੇ ਕਿਵੇਂ ਬਾਹਰਲੇ ਮੁਲਕਾਂ ਦੇ ਲੋਕ ਸਾਡੇ ਦੇਸ਼ ਵਿੱਚ ਆ ਕੇ ਆਪਣਾ ਵਿਸਤਾਰ ਕਰਕੇ ਸਭ ਲੁੱਟ ਲੈਂਦੇ ਹਨ ਅਤੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਵਾਗਡੋਰ ਦੇਣ ਬਾਰੇ ਵਿਅੰਗਮਈ ਅੰਦਾਜ ਵਿੱਚ ਗੱਲ ਕੀਤੀ ਗਈ। ਨਾਟਕ ਵਿੱਚ ਵਿਸ਼ੂ ਸ਼ਰਮਾ, ਹਰਪ੍ਰੀਤ ਸਿੰਘ, ਗੁਰਦਿਤਪਾਲ ਸਿੰਘ, ਜਸਵੰਤ ਸਿੰਘ, ਮਨਜੋਤ ਸਿੰਘ, ਸਨੇਹਲ ਕੁਮਾਰ, ਵਿਸ਼ਾਲ ਅਤੇ ਸੰਨੀ ਵੱਲੋਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਗਈਆਂ। ਇਸ ਮੌਕੇ ਆਰਟ ਅਫ਼ੀਨਾ ਅਤੇ ਸਿਫ਼ਰ ਥੀਏਟਰ ਵੱਲੋਂ ਅਦਾਕਾਰ ਗਗਨਦੀਪ ਸਿੰਘ ਨੂੰ ਪਹਿਲਾ ਗੁਰਕੀਰਤ ਸੰਧੂ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement