ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਿਆਂ ਵਿਰੋਧੀ ਨਾਟਕ ‘ਚਾਨਣ ਦੀ ਛਿੱਟ’ ਖੇਡਿਆ

08:41 AM Sep 24, 2024 IST
ਹਾਫਿਜ਼ਾਬਾਦ ਸਕੂਲ ਵਿੱਚ ਹਿਮਾਂਸ਼ੂ ਗਰਗ ਦਾ ਸਨਮਾਨ ਕਰਦੇ ਹੋਏ ਅਧਿਆਪਕ। -ਫੋਟੋ: ਬੱਬੀ

ਚਮਕੌਰ ਸਾਹਿਬ:

Advertisement

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਵਿੱਚ ਉੱਪ ਮੰਡਲ ਮੈਜਿਸਟਰੇਟ ਅਮਰੀਕ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸਤਿੰਦਰ ਸਿੰਘ ਗਰਚਾ ਦੀ ਅਗਵਾਈ ਹੇਠ ਨਸ਼ਿਆਂ ਵਿਰੋਧੀ ਸਮਾਗਮ ਕਰਾਇਆ ਗਿਆ, ਜਿਸ ਵਿੱਚ ਰਾਬਿੰਦਰ ਸਿੰਘ ਰੱਬੀ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਚਾਨਣ ਦੀ ਛਿੱਟ’ ਖੇਡਿਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਾਇਬ ਤਹਿਸੀਲਦਾਰ ਹਿਮਾਂਸ਼ੂ ਗਰਗ ਨੇ ਹਾਜ਼ਰੀ ਭਰੀ। ਸੀਨੀਅਰ ਲੈਕਚਰਰ ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਨਸ਼ਿਆਂ ਵਿਰੋਧੀ ਕੋਰਿਓਗ੍ਰਾਫੀ ਵੀ ਪੇਸ਼ ਕੀਤੀ। ਨਾਟਕ ’ਚ ਵਿਦਿਆਰਥਣ ਹਰਸਿਮਰਤ ਕੌਰ, ਦਮਨਜੀਤ ਸਿੰਘ , ਜੈਸਮੀਨ ਕੌਰ, ਪ੍ਰਭਜੋਤ ਸਿੰਘ , ਜਸ਼ਨਦੀਪ ਸਿੰਘ , ਰਾਜਪ੍ਰੀਤ ਕੌਰ ਅਤੇ ਵਿਦਿਆਰਥੀ ਜੋਬਨਪ੍ਰੀਤਨੇ ਕਿਰਦਾਰ ਅਦਾ ਕੀਤੇ। ਅਮਨਦੀਪ ਸਿੰਘ ਨੇ ਨਸ਼ਿਆਂ ਵਿਰੋਧੀ ਗੀਤਗਾਇਆ। -ਨਿੱਜੀ ਪੱਤਰ ਪ੍ਰੇਰਕ

Advertisement
Advertisement