For the best experience, open
https://m.punjabitribuneonline.com
on your mobile browser.
Advertisement

ਪੀਏਯੂ ਵਿੱਚ ‘ਮੈਂ ਜੱਲ੍ਹਿਆਂਵਾਲਾ ਬਾਗ ਬੋਲਦਾਂ’ ਨਾਟਕ ਖੇਡਿਆ

08:34 AM May 10, 2024 IST
ਪੀਏਯੂ ਵਿੱਚ ‘ਮੈਂ ਜੱਲ੍ਹਿਆਂਵਾਲਾ ਬਾਗ ਬੋਲਦਾਂ’ ਨਾਟਕ ਖੇਡਿਆ
ਪੀਏਯੂ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਮਈ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਦਰਸਾਉਂਦਾ ਨਾਟਕ ‘ਮੈਂ ਜੱਲ੍ਹਿਆਂਵਾਲਾ ਬਾਗ ਬੋਲਦਾਂ’ ਦਾ ਸਫਲ ਮੰਚਨ ਹੋਇਆ। ਡਾ. ਕੇਸ਼ੋ ਰਾਮ ਸ਼ਰਮਾ ਮੈਮੋਰੀਅਲ ਸੁਸਾਇਟੀ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਰਪ੍ਰਸਤੀ ਹੇਠ ਖੇਡੇ ਗਏ ਨਾਟਕ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਜਦਕਿ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਡਾ. ਗੋਸਲ ਨੇ ਕਿਹਾ ਕਿ ਨਾਟਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਤਿਆਰ ਕੀਤੇ ਨਾਟਕ, ਵੱਖ ਵੱਖ ਯੂਨੀਵਰਸਿਟੀ ਕੈਂਪਸ ਵਿੱਚ ਜ਼ਰੂਰ ਖੇਡਣੇ ਚਾਹੀਦੇ ਹਨ। ਡਾ. ਗੋਸਲ ਨੇ ਭਰੋਸਾ ਜਤਾਇਆ ਕਿ ਭਵਿੱਖ ਵਿੱਚ ਅਜਿਹੇ ਨਾਟਕ ਜ਼ਰੂਰ ਕਰਵਾਏ ਜਾਣਗੇ। ਪ੍ਰੋ. ਗੁਰਭਜਨ ਗਿੱਲ ਨੇ ਨਾਟਕ ਦੇਖਣ ਤੋਂ ਬਾਅਦ ਭਰੋਸਾ ਪ੍ਰਗਟਾਇਆ ਕਿ ਇਹ ਵਿਦਿਆਰਥੀ ਸੱਭਿਆਚਾਰਕ ਖੇਤਰ ਵਿਚ ਇਸ ਯੂਨੀਵਰਸਿਟੀ ਦਾ ਪਰਚਮ ਹੋਰ ਬੁਲੰਦ ਕਰਨਗੇ। ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਨਾਟਕ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ 70 ਦੇ ਕਰੀਬ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਜਸਵੰਤ ਸਿੰਘ, ਲਕਸ਼ੇ ਸ਼ਰਮਾ, ਜੀਵਨਜੋਤ ਜਟਾਣਾ, ਵਿਸ਼ਾਲ ਮਊਆ, ਸੰਨੀਰੁੱਧ ਸਿੰਘ, ਪ੍ਰਦੀਪ ਸ਼ਰਮਾ, ਲਕਸ਼ੇ ਕੰਬੋਜ਼, ਲਵਕਰਨ ਸਿੰਘ, ਕਰਨਵੀਰ ਗਿੱਲ, ਰਾਜਨਰੂਪ ਸਿੰਘ ਤੇ ਹਰਵਿੰਦਰ ਟਿਵਾਣਾ ਆਦਿ ਦੇ ਨਾਮ ਸ਼ਾਮਲ ਹਨ।

Advertisement

Advertisement
Author Image

sukhwinder singh

View all posts

Advertisement
Advertisement
×