ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਾਏ
ਪੱਤਰ ਪ੍ਰੇਰਕ
ਭਵਾਨੀਗੜ੍ਹ, 29 ਜੁਲਾਈ
ਗੁਰਦੁਆਰਾ ਲੰਗਰ ਸਾਹਿਬ ਪਿੰਡ ਭੱਟੀਵਾਲ ਕਲਾਂ ਵਿੱਚ ‘‘ਪੌਦੇ ਲਗਾਓ, ਆਕਸੀਜਨ ਵਧਾਓ’’ ਮੁਹਿੰਮ ਤਹਿਤ ਅੱਜ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ। ਪੌਦੇ ਲਗਾਉਣ ਦੀ ਸ਼ੁਰੂਆਤ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਦੇ ਮੈਨੇਜਰ ਜਗਜੀਤ ਸਿੰਘ ਸੰਗਤਪੁਰਾ ਨੇ ਕੀਤੀ। ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਗੁਰਮੁਖ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਪੌਦਿਆਂ ਦੀ ਸੇਵਾ ਮਸ਼ਿੰਦਰ ਸਿੰਘ ਪੰਜਾਬ ਪੁਲੀਸ ਵਲੋਂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਕਮੇਟੀ ਮੈਂਬਰ ਅਤੇ ਕਮੇਟੀ ਦੀਆਂ ਬੀਬੀਆਂ, ਗੁਰਪ੍ਰੀਤ ਸਿੰਘ ਫੱਗੂਵਾਲਾ ਪ੍ਰਧਾਨ ਟਰੱਕ ਯੂਨੀਅਨ, ਭਾਈ ਰਾਮ ਸਿੰਘ, ਬਲਕਾਰ ਸਿੰਘ, ਜੂਪਾ ਸਿੰਘ ਭੱਟੀਵਾਲ ਕਲਾਂ, ਸੁਰਜੀਤ ਸਿੰਘ, ਮੁਖਤਿਆਰ ਸਿੰਘ, ਚਰਨਜੀਤ ਕੌਰ ਭੱਟੀਵਾਲ ਕਲਾਂ, ਭੋਲਾ ਸਿੰਘ ਕਪਿਆਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਅਮਰਗੜ੍ਹ (ਪੱਤਰ ਪ੍ਰੇਰਕ): ਅਪਣੱਤ ਸੋਸ਼ਲ ਸੁਸਾਇਟੀ ਪਟਿਆਲਾ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਚੌਂਦਾ ਵਿੱਚ ਇੱਕ ਹਜ਼ਾਰ ਤੋਂ ਵੱਧ ਬੂਟੇ ਵੰਡੇ। ਇਸ ਮੌਕੇ ਕੇਐੱਸ ਇੰਡਸਟਰੀ ਮਾਲੇਰਕੋਟਲਾ ਦੇ ਐੱਮਡੀ ਇੰਦਰਜੀਤ ਮੁੰਡੇ ਨੇ ਕਿਹਾ ਕਿ ਬੂਟਿਆਂ ਨੂੰ ਲਾ ਕੇ ਇਨ੍ਹਾਂ ਦੀ ਸੰਭਾਲ ਕੀਤੀ ਜਾਵੇ। ਡਾ. ਗੁਰਪ੍ਰੀਤ ਕੌਰ ਢੀਂਡਸਾ ਨੇ ਕਿਹਾ ਕਿ ਹਰ ਵਿਦਿਅਕਤੀ ਆਪਣੇ ਘਰ ਵਿਚ ਇੱਕ ਇੱਕ ਬੂਟਾ ਜ਼ਰੂਰ ਲਗਾਵੇ। ਇਸ ਮੌਕੇ ਮਹੱਤ ਹਰਪਾਲ ਦਾਸ, ਜਸਵੀਰ ਸਿੰਘ, ਪਰਮਜੀਤ ਸਿੰਘ, ਇੰਦਰਜੀਤ ਰੌਕੀ, ਤੇਜਿੰਦਰ ਸਿੰਘ ਸ਼ਿਵਗੜ੍ਹ ਤੇ ਗੁਰਪ੍ਰੀਤ ਸਿੰਘ ਗੁਰੀ ਆਦਿ ਹਾਜ਼ਰ ਸਨ।