ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਲਜ ਦੇ ਮੈਦਾਨ ਵਿੱਚ ਬੂਟੇ ਲਾਏ

12:19 PM Sep 18, 2024 IST
ਕਾਲਜ ਦੇ ਮੈਦਾਨ ਵਿੱਚ ਬੂਟੇ ਲਾਉਣ ਮੌਕੇ ਸਟਾਫ਼ ਅਤੇ ਐੱਨਐੱਸਐੱਸ ਦੇ ਵਾਲੰਟੀਅਰ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਸਤੰਬਰ
ਆਰੀਆ ਕੰਨਿਆ ਕਾਲਜ ਵਿਚ ਹਰਤਿਮਾ ਪ੍ਰੀਸ਼ਦ ਤੇ ਐੱਨਐੱਸਐਸ ਵਾਲੰਟੀਅਰਾਂ ਵੱਲੋਂ ਅੱਜ ਬੂਟੇ ਲਾਓ ਮੁਹਿੰਮ ਚਲਾਈ ਗਈ। ਮੁਹਿੰਮ ਦਾ ਮੁੱਖ ਉਦੇਸ਼ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਸੀ ਤੇ ਕਾਲਜ ਵਿੱਚ ਬੂਟੇ ਲਾਉਣਾ ਸੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸਭ ਨੂੰ ਵਾਤਾਵਰਨ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਲਈ ਨਿਰੰਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇ ਅੱਜ ਅਸੀਂ ਵਾਤਾਵਰਨ ਨੂੰ ਨਾ ਸੰਭਾਲਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਤੀ ’ਤੇ ਰਹਿਣਾ ਔਖਾ ਹੋ ਜਾਏਗਾ। ਉਨ੍ਹਾਂ ਵਿਦਿਆਰਥਣਾਂ ਤੇ ਸਟਾਫ ਨੂੰ ਬੂਟੇ ਲਾ ਕੇ ਉਨ੍ਹਾਂ ਦੀ ਪਾਲਣਾ ਕਰਨ ਦਾ ਜ਼ਿੰਮੇਵਾਰੀ ਲੈਣ ਲਈ ਕਿਹਾ। ਇਸ ਮੌਕੇ 83 ਪੌਦੇ ਲਾਏ ਗਏ ਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਸਹੁੰ ਚੁੱਕੀ ਗਈ। ਇਸ ਮੌਕੇ ਡਾ. ਪੂਨਮ ਸਿਵਾਚ, ਡਾ. ਹੇਮਾ ਸੁਖੀਜਾ, ਡਾ. ਪ੍ਰਿਅੰਕਾ ਸਿੰਘ, ਹਰਤਿਮਾ ਪ੍ਰੀਸ਼ਦ ਦੀ ਸੰਜੁਲ, ਡਾ. ਰੋਜੀ ਮੌਜੂਦ ਸਨ।

Advertisement

Advertisement