For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਚਲਾਈ ਮੁਹਿੰਮ ਦੌਰਾਨ ਸਕੂਲਾਂ ਵਿੱਚ ਪੌਦੇ ਲਗਾਏ

10:33 AM Jul 14, 2024 IST
ਪੁਲੀਸ ਵੱਲੋਂ ਚਲਾਈ ਮੁਹਿੰਮ ਦੌਰਾਨ ਸਕੂਲਾਂ ਵਿੱਚ ਪੌਦੇ ਲਗਾਏ
ਸਕੂਲ ਦੇ ਮੈਦਾਨ ਵਿੱਚ ਪੌਦੇ ਲਗਾਉਂਦੇ ਹੋਏ ਪੁਲੀਸ ਅਧਿਕਾਰੀ।
Advertisement

ਪੱਤਰ ਪ੍ਰੇਰਕ
ਫਿਲੌਰ, 13 ਜੁਲਾਈ
ਪੰਜਾਬ ਪੁਲੀਸ ਵੱਲੋਂ ਚਲਾਈ ਮੁਹਿੰਮ ‘ਆਓ ਰੁੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ’ ਤਹਿਤ ਪਿੰਡ ਅੱਟੀ ਦੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਵਿੱਚ ਪੌਦੇ ਲਗਾਏ ਗਏ। ਪੰਜਾਬ ਦੇ ਵੱਖ-ਵੱਖ ਪੁਲੀਸ ਦੇ 28 ਜ਼ਿਲ੍ਹਿਆਂ ’ਚ 10,000 ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਨੂੰ ਪੂਰਾ ਕਰਨ ਲਈ ਗੁਰਾਇਆ ਥਾਣਾ ਮੁਖੀ ਰਾਕੇਸ਼ ਕੁਮਾਰ, ਸਾਂਝ ਕੇਂਦਰ ਫਿਲੌਰ ਇੰਚਾਰਜ ਚਰਨਜੀਤ ਸਿੰਘ, ਸਾਂਝ ਕੇਦਰ ਗੁਰਾਇਆ ਇੰਚਾਰਜ ਉਂਕਾਰ ਚੰਦ, ਥਾਣਾ ਮੁਨਸ਼ੀ ਜਗਦੀਸ਼ ਢੰਡ ਨੇ ਪੌਦੇ ਲਗਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਸਕੂਲ ਐਮਡੀ ਸੁਖਦੀਪ ਸਿੰਘ, ਪ੍ਰਿੰਸੀਪਲ ਬਲਜਿੰਦਰ ਕੁਮਾਰ, ਬਲਜਿੰਦਰ ਸਿੰਘ, ਸੁਖਦੀਪ, ਮੋਨਿਕਾ ਕੈਲੇ, ਰਵਿੰਦਰਜੀਤ ਕੌਰ, ਸੰਦੀਪ ਕੌਰ, ਅਨੂੰ ਹਾਜ਼ਰ ਸਨ।
ਜੈਂਤੀਪੁਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜਵਿੰਡ (ਚੀਫ ਖਾਲਸਾ ਦੀਵਾਨ ) ਦੀ ਮੈਨੇਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਸਕੂਲ ਕੰਪਲੈਕਸ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਸੀਨੀਅਰ ਮੈਂਬਰ ਭਗਵੰਤਪਾਲ ਸਿੰਘ ਸੱਚਰ ਵੀ ਹਾਜ਼ਰ ਸਨ। ਇਸ ਮੌਕੇ ਮੈਂਬਰ ਇੰਚਾਰਜ ਅਜੀਤ ਸਿੰਘ ਤੁਲੀ, ਜਗੀਰ ਸਿੰਘ ਵੀ ਹਾਜ਼ਰ ਸਨ।
ਤਰਨ ਤਾਰਨ (ਪੱਤਰ ਪ੍ਰੇਰਕ): ਵਾਤਾਵਰਨ ਪ੍ਰੇਮੀ ਪਦਮ ਸ੍ਰੀ ਬਾਬਾ ਸੇਵਾ ਸਿੰਘ ਦੀ ਅਗਵਾਈ ਵਾਲੀ ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਦੇ ਸੇਵਾਦਾਰਾਂ ਵੱਲੋਂ ਅੱਜ ਸਬ ਡਿਵੀਜ਼ਨ ਝਬਾਲ ਦੇ ਕੰਪਲੈਕਸ ਵਿੱਚ ਪੌਦੇ ਲਗਾਏ ਗਏ| ਇਸ ਮੌਕੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ ਨੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ। ਖਡੂਰ ਸਾਹਿਬ ਸੰਪਰਦਾ ਸੇਵਾਦਾਰਾਂ ਦੀ ਅਗਵਾਈ ਬਾਬਾ ਦਵਿੰਦਰ ਸਿੰਘ, ਬਾਬਾ ਪ੍ਰਭਜੀਤ ਸਿੰਘ ਅਤੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਕੀਤੀ|

Advertisement

ਸੰਤ ਸੀਚੇਵਾਲ ਦੀ ਅਗਵਾਈ ਹੇਠ ਮਲਸੀਆਂ ਸਕੂਲ ’ਚ ਪੌਦੇ ਲਗਾਏ

ਸ਼ਾਹਕੋਟ (ਪੱਤਰ ਪ੍ਰੇਰਕ): ਪੁਲੀਸ ਸਾਂਝ ਕੇਂਦਰ ਸ਼ਾਹਕੋਟ ਨੇ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਚ ਬੂਟੇ ਲਗਾਏ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਆਪਕਾਂ ਨੂੰ ਸੱਦਾ ਦਿਤਾ ਕਿ ਉਹ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾ ਕੇ ਸਮਾਜ ਵਿੱਚੋਂ ਕੁਰੀਤੀਆਂ ਨੂੰ ਖਤਮ ਕਰਨ ਵਿਚ ਯੋਗਦਾਨ ਪਾਉਣ। ਇਸ ਮੌਕੇ ਬੱਚਿਆਂ ਨੂੰ ਪੌਦਿਆਂ ਦੀ ਸੰਭਾਲ ਕਰਨ ਵੀ ਸੱਦਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਸਿੰਘ,ਸਕੂਲ ਇੰਚਾਰਜ ਰਾਜਵਿੰਦਰ ਕੌਰ,ਸਤਪਾਲ,ਰਾਜਨ ਸੱਭਰਵਾਲ,ਐੱਸਐੱਚਓ ਸ਼ਾਹਕੋਟ ਅਮਨ ਸੈਣੀ, ਏਐੱਸਆਈ ਰਾਜ ਸਿੰਘ, ਏਐੱਸਆਈ ਸੁਖਵੰਤ ਸਿੰਘ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement