ਵਾਤਾਵਰਨ ਸ਼ੁੱਧਤਾ ਲਈ ਕਈ ਥਾਈਂ ਬੂਟੇ ਲਾਏ
ਪੱਤਰ ਪ੍ਰੇਰਕ
ਤਰਨ ਤਾਰਨ, 7 ਜੁਲਾਈ
ਇਲਾਕੇ ਦੇ ਪਿੰਡ ਬਹਾਦੁਰਪੁਰ ਦੀ ਨੌਜਵਾਨ ਸਭਾ ਨਾਲ ਸਬੰਧਿਤ ਪਿੰਡ ਵਾਸੀਆਂ ਵਲੋਂ ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਪਿੰਡ ਵਿੱਚ ਪੌਦੇ ਲਗਾਏ। ਪਿੰਡ ਵਾਸੀ ਅਤੇ ਮੁਲਾਜਮਾਂ ਦੇ ਆਗੂ ਸੁਖਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਨੌਜਵਾਨ ਸਭਾ ਦੀ ਮੁਹਿੰਮ ਤਹਿਤ ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰੇਰਨਾ ਸਦਕਾ ਨੌਜਵਾਨ ਸਭਾ ਨੇ 250 ਪੌਦੇ ਪਿੰਡ ਦੇ ਸਾਂਝੇ ਥਾਵਾਂ ’ਤੇ ਲਗਾਏ।
ਉਨ੍ਹਾਂ ਕਿਹਾ ਕਿ ਨੌਜਵਾਨ ਸਭਾ ਇਸ ਤੋਂ ਪਹਿਲਾਂ ਵੀ ਪਿੰਡ ਅੰਦਰ ਪੌਦੇ ਲਗਾਉਂਦੀ ਰਹਿੰਦੀ ਹੈ| ਪਿੰਡ ਵਾਸੀ ਲਗਾਏ ਪੌਦਿਆਂ ਦੀ ਸਾਂਭ-ਸੰਭਾਲ ਦਾ ਵੀ ਕਾਰਜ ਕਰਦੀ ਹਨ| ਪੌਦੇ ਲਗਾਉਣ ਵਿੱਚ ਪ੍ਰਸ਼ੋਤਮ ਸਿੰਘ ਢਿਲੋਂ, ਗੁਰਿੰਦਰ ਸਿੰਘ ਕੰਗ, ਬਲਜਿੰਦਰ ਸਿੰਘ ਪੰਨੂ, ਪਵਿੱਤਰਜੀਤ ਸਿੰਘ ਕੰਗ, ਸੁਖਰਾਜ ਸਿੰਘ ਬਾਜਵਾ, ਚਰਨਜੀਤ ਸਿੰਘ ਕੰਗ, ਕੁਲਦੀਪ ਸਿੰਘ ਕੰਗ, ਬਾਬਾ ਸੁਖਦੇਵ ਸਿੰਘ, ਰਾਜਬਰਿੰਦਰ ਸਿੰਘ ਪੰਨੂ ਨੇ ਵੀ ਯੋਗਦਾਨ ਪਾਇਆ।
ਸ਼ਾਹਕੋਟ (ਪੱਤਰ ਪ੍ਰੇਰਕ): ਨਿਰੋਗ ਸੰਸਥਾ ਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਨੇ ਐਤਵਾਰ ਉਤਸਵ ਮਨਾਉਂਦਿਆ ਵੱਡੀ ਗਿਣਤੀ ’ਚ ਬੂਟੇ ਲਗਾਏ। ਇੱਥੇ ਦੇ ਠਾਕੁਰ ਦੁਆਰਾ ਦਿੱਵਿਆ ਯੋਗ ਆਸ਼ਰਮ ਵਿੱਚ ਐਤਵਾਰ ਉਤਸਵ ਮਨਾਉਂਦਿਆ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖੜਾ ਤੇ ਹਰਪਾਲ ਮੈਸ਼ਨ ਨੇ ਲੋਕਾਂ ਨੂੰ ਯੋਗ ਅਪਨਾਉਣ ਦਾ ਸੱਦਾ ਦਿੱਤਾ। ਯੋਗ ਮਾਸਟਰ ਮਹੇਸ ਮਾਥੁਰ ਨੇ ਆਪਣੇ ਜਨਮ ਦਿਨ ਮੌਕੇ ਲਗਾਏ ਜਾਣ ਵਾਲੇ ਬੂਟਿਆਂ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਮਨਾਉਣਾ ਚਾਹੀਦਾ ਹਨ। ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਬੂਟੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦਾ ਅਹਿਦ ਲਿਆ। ਇਸ ਮੌਕੇ ਸੁਰਿੰਦਰ ਪਾਲ ਸਿੰਘ, ਸੀਤਾ ਰਾਮ ਠਾਕੁਰ, ਬਿਕਰਮਜੀਤ ਸਿੰਘ ਸੁਖੀਜਾ, ਡਾ. ਜਗਦੀਸ਼ ਗੋਇਲ, ਗੁਰਮੀਤ ਕੌਰ ਧਾਲੀਵਾਲ ਅਤੇੇ ਵਰਿੰਦਰ ਪਾਲ ਸਿੰਘ ਕਾਲਾ ਆਦਿ ਹਾਜ਼ਰ ਸਨ।
ਕਾਲਾਚੱਕ ਦੀ ਸੁੰਦਰਤਾ ਨੂੰ ਵਧਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ
ਪਠਾਨਕੋਟ (ਪੱਤਰ ਪ੍ਰੇਰਕ): ਸੁਜਾਨਪੁਰ ਦੇ ਵਾਰਡ 10 ਦੇ ਕਾਲਾਚੱਕ ਦੀ ਸੁੰਦਰਤਾ ਨੂੰ ਵਧਾਉਣ ਲਈ ਹਿਊਮਨਿਟੀ ਆਰਗੇਨਾਈਜੇਸ਼ਨ ਵੱਲੋਂ ਪ੍ਰਧਾਨ ਸੁਭਾਸ਼ ਕੁਮਾਰ ਦੀ ਅਗਵਾਈ ਹੇਠ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦੇ ਤਹਿਤ ਮੈਂਬਰਾਂ ਵੱਲੋਂ ਨਹਿਰ ਦੇ ਕੰਢੇ ਬੂਟੇ ਲਗਾਏ ਗਏ। ਇਸ ਮੌਕੇ ਪ੍ਰਧਾਨ ਸੁਭਾਸ਼ ਕੁਮਾਰ ਨੇ ਕਿਹਾ ਕਿ ਆਬਾਦੀ ਕਾਲਾਚੱਕ ਦੀ ਵਾਤਾਵਰਨ ਦੀ ਸੰਭਾਲ ਕਰਨ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਲਈ ਕਲੱਬ ਦੇ ਮੈਂਬਰਾਂ ਨੇ ਇਹ ਉਪਰਾਲਾ ਕੀਤਾ ਹੈ। ਏ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਟਰੀ ਗਾਰਡ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕਲੱਬ ਦੇ ਸਾਰੇ ਮੈਂਬਰਾਂ ਨੇ ਇੰਨ੍ਹਾਂ ਬੂਟਿਆਂ ਦੀ ਸਫ਼ਾਈ ਅਤੇ ਦੇਖਭਾਲ ਕਰਨ ਲਈ ਹਰ ਰੋਜ਼ ਪਾਣੀ ਦੇਣ ਦਾ ਨਿਰਣਾ ਲਿਆ ਹੈ। ਬੂਟੇ ਲਗਾਉਣ ਵਾਲਿਆਂ ਵਿੱਚ ਹਰਦੀਪ ਕੁਮਾਰ, ਸਤੀਸ਼, ਰਾਕੇਸ਼ ਕੁਮਾਰ, ਅਕਸ਼ੈ, ਡਾ. ਕਮਲ ਭਗਤ, ਵਿਨੋਦ, ਪੱਪੀ ਆਦਿ ਸ਼ਾਮਲ ਸਨ।