ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ
09:51 AM Aug 09, 2023 IST
Advertisement
ਲੁਧਿਆਣਾ: ਧਰਤੀ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਜੋਤਿਸ਼ ਜਾਗ੍ਰਿਤੀ ਸੰਘ ਵੱਲੋਂ ਅੱਜ ਸਿਹਤ ਕੇਂਦਰ ਜਵੱਦੀ ਅਤੇ ਈਐੱਸਆਈ ਡਿਸਪੈਂਸਰੀ ਨੰਬਰ 4 ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਜੋਤਿਸ਼ ਜਾਗ੍ਰਿਤੀ ਸੰਘ ਦੇ ਮੁਖੀ ਡਾ. ਪੁਨੀਤ ਗੁਪਤਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹਰ ਸਾਲ ਸੈਂਕੜੇ ਔਸ਼ਧੀ ਵਾਲੇ ਰੁੱਖ ਅਤੇ ਪੌਦੇ ਮੁਫ਼ਤ ਵੰਡੇ ਜਾਂਦੇ ਹਨ ਅਤੇ ਲੋਕਾਂ ਤੋਂ ਇਨ੍ਹਾਂ ਪੌਦਿਆਂ ਦੀ ਸੰਭਾਲ ਕਰਨ ਦਾ ਵਚਨ ਵੀ ਲਿਆ ਜਾਂਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈਐੱਮਏ ਦੇ ਪ੍ਰਧਾਨ ਡਾ. ਗੌਰਵ ਸਚਦੇਵਾ ਪੁੱਜੇ। ਇਸ ਮੌਕੇ ਭੁਵਨ ਗੁਪਤਾ, ਪੂਨਮ ਗੁਪਤਾ, ਸੰਜੀਵ ਪੋਪਲੀ, ਹਕੁਮਤ ਰਾਏ ਸਿੰਗਲਾ, ਤਰਸੇਮ ਮਿੱਤਲ, ਹਰਿੰਦਰ ਅਰੋੜਾ ਆਦਿ ਨੇ ਵੀ ਪੂਰੇ ਉਤਸ਼ਾਹ ਨਾਲ ਬੂਟੇ ਲਗਾਉਣ ਵਿਚ ਯੋਗਦਾਨ ਪਾਇਆ। -ਖੇਤਰੀ ਪ੍ਰਤੀਨਿਧ
Advertisement
Advertisement
Advertisement