ਗੁਰਦੁਆਰਾ ਚਰਨ ਕੰਵਲ ਵਿੱਚ ਪੌਦਿਆਂ ਦਾ ਲੰਗਰ ਲਗਾਇਆ
ਪੱਤਰ ਪ੍ਰੇਰਕ
ਮਾਛੀਵਾੜਾ, 4 ਅਗਸਤ
ਖੇਡਾਂ ਤੋਂ ਇਲਾਵਾ ਸਮਾਜ ਸੇਵੀ ਕਾਰਜਾਂ ਵਿੱਚ ਜੁਟੇ ਚਰਨ ਕੰਵਲ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੌਦਿਆਂ ਦਾ ਲੰਗਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਜਸਪਾਲ ਜੱਜ ਨੇ ਦੱਸਿਆ ਕਿ ਗੁਰੂ ਘਰ ਨਤਮਸਤਕ ਹੋਣ ਆਈ ਸੰਗਤ ਨੂੰ ਅੱਜ 900 ਦੇ ਕਰੀਬ ਪੌਦੇ ਵੰਡੇ ਗਏ। ਉਨ੍ਹਾਂ ਕਿਹਾ ਕਿ ਸੰਗਤ ਨੂੰ ਪੌਦੇ ਵੰਡਣ ਦਾ ਮੁੱਖ ਉਦੇਸ਼ ਵਾਤਾਵਰਨ ਨੂੰ ਹਰਿਆ ਭਰਿਆ ਰੱਖਣਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਜਾਂ ਖੇਤਾਂ ਵਿਚ ਲਗਾ ਕੇ ਇਸ ਸੰਭਾਲ ਕਰਨ। ਇਸ ਮੌਕੇ ਡਾ. ਅਜੀਤਪਾਲ ਗਿੱਲ, ਰਾਜ ਕੁਮਾਰ ਬੰਟੀ, ਅਮਰਜੀਤ ਸਿੰਘ ਮੁੰਡੀ, ਮਨਦੀਪ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਵਿੱਕੀ, ਕੰਵਰਦੀਪ ਸਿੰਘ ਬੰਨੀ, ਗੁਰਦੀਪ ਸਿੰਘ ਬਿੱਟੂ, ਜਸਵੀਰ ਸਿੰਘ ਬੌਬੀ, ਅਸ਼ੋਕ ਕੁਮਾਰ, ਦਵਿੰਦਰ ਸਿੰਘ ਫੌਜੀ, ਜੀਤ ਰਾਮ, ਮੇਜਰ ਸਿੰਘ ਬਵੇਜਾ, ਚੰਚਲ ਕੁਮਾਰ ਨੀਟਾ, ਜਗਦੀਸ਼ ਦੀਸ਼ਾ, ਦਵਿੰਦਰ ਸਿੰਘ ਬਾਜਵਾ, ਨਿਮਰਤਪਾਲ ਸਿੰਘ ਵੀ ਮੌਜੂਦ ਸਨ।
ਵਾਤਾਵਰਨ ਬਚਾਓ ਮੁਹਿੰਮ ਤਹਿਤ ਬੂਟੇ ਲਗਾਏ
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਉਟਾਲਾਂ ਵਿੱਚ ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਵਾਤਾਵਰਨ ਬਚਾਓ ਮੁਹਿੰਮ ਤਹਿਤ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਵੱਖ ਵੱਖ ਤਰ੍ਹਾਂ ਜਿਨ੍ਹਾਂ ਵਿੱਚ ਅੰਬ, ਟਾਹਲੀ, ਕਿੱਕਰ, ਗੁਲਮੋਹਰ, ਨਿੰਮ ਆਦਿ ਦੇ ਬੂਟੇ ਲਗਾ ਕੇ ਨਿਵੇਕਲਾ ਸੁਨੇਹਾ ਦਿੱਤਾ। ਇਸ ਮੌਕੇ ਸਭਾ ਦੇ ਪ੍ਰਮੁੱਖ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਵੱਲੋਂ ਗੁਰਮੁੱਖ ਸਿੰਘ ਮਿਲਟਰੀ ਰਿਟਾਇਰ ਨੇ ਨਿੰਮ ਦਾ ਬੂਟਾ ਲਗਾਇਆ ਗਿਆ। ਇਸ ਮੌਕੇ ਬਿਹਾਰੀ ਲਾਲ ਸੱਦੀ ਵੱਲੋਂ ਵੀ ਨਿੰਮ ਦਾ ਬੂਟਾ ਲਗਾ ਕੇ ਉਸ ਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ। ਇਸ ਮੌਕੇ ਬਲਜਿੰਦਰ ਕੁਮਾਰ ਮੇਸ਼ੀ, ਪ੍ਰਨੀਤ ਰਾਜ, ਰਣਧੀਰ ਸਿੰਘ, ਕੁਲਵੀਰ ਸਿੰਘ, ਅਸੀਸ ਕੁਮਾਰ, ਕਿਸ਼ੋਰੀ ਲਾਲ, ਮੇਹਰ ਸਿੰਘ ਬਾਬਾ, ਬਿੱਲੂ ਨੰਬਰਦਾਰ, ਦਵਿੰਦਰ ਸਿੰਘ, ਗੁਰਦੀਪ ਸਿੰਘ, ਜੱਗਾ ਸਿੰਘ, ਗੁਰਮੁੱਖ ਸਿੰਘ, ਗੁਰਨੀਪ ਸਿੰਘ, ਸੋਨੀ ਹਾਜ਼ਰ ਸਨ।