For the best experience, open
https://m.punjabitribuneonline.com
on your mobile browser.
Advertisement

ਹਸਪਤਾਲਾਂ ਦੇ ਵਾਰਡਾਂ ਵਿੱਚ ਸਜਾਵਟੀ ਬੂਟੇ ਲਾਉਣ ਦਾ ਕੰਮ ਸ਼ੁਰੂ

07:36 AM Sep 12, 2024 IST
ਹਸਪਤਾਲਾਂ ਦੇ ਵਾਰਡਾਂ ਵਿੱਚ ਸਜਾਵਟੀ ਬੂਟੇ ਲਾਉਣ ਦਾ ਕੰਮ ਸ਼ੁਰੂ
ਸਜਾਵਟੀ ਬੂਟੇ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਪ੍ਰਬੰਧਕ ਅਤੇ ਡਾਕਟਰ।
Advertisement

ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 11 ਸਤੰਬਰ
ਇੱਥੋਂ ਦੇ ਕੁੱਝ ਵਾਤਾਵਰਨ ਪ੍ਰੇਮੀਆਂ ਨੇ ਸਰਕਾਰੀ ਹਸਪਤਾਲਾਂ ਦੇ ਵਾਰਡਾਂ ਵਿੱਚ ਸਜਾਵਟੀ ਬੂਟੇ ਲਗਾ ਕੇ ਸੁਖਾਵਾਂ ਮਾਹੌਲ ਪੈਦਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਾਜੈਕਟ ਚੇਅਰਮੈਨ ਬਲਦੇਵ ਮੱਕੜ ਨੇ ਦੱਸਿਆ ਕਿ ਰੋਟਰੀ ਕਲੱਬ ਦੇ ਪ੍ਰਧਾਨ ਵੇਨੂੰ ਗੋਪਾਲ ਸ਼ਰਮਾ ਤੇ ਸਕੱਤਰ ਅਸ਼ੋਕ ਵਰਮਾ ਦੀ ਰਹਿਨੁਮਾਈ ਹੇਠ ਫ਼ਲਦਾਰ ਅਤੇ ਛਾਂਦਾਰ ਬੂਟੇ ਲਾਉਣ ਦੀ ਪਹਿਲਾਂ ਸ਼ੁਰੂ ਕੀਤੀ ਮੁਹਿੰਮ ਦੇ ਨਾਲ-ਨਾਲ ਜਨਤਕ ਦਫ਼ਤਰਾਂ ਵਿੱਚ ਸਜਾਵਟੀ ਪੌਦੇ ਲਗਾਉਣੇ ਸ਼ੁਰੂ ਕੀਤੇ ਗਏ ਹਨ।
ਸਥਾਨਕ ਸਰਕਾਰੀ ਹਸਪਤਾਲ ਦੇ ਵਾਰਡਾਂ ਵਿੱਚ ਇਮਾਰਤਾਂ ਅੰਦਰ ਬੂਟੇ ਲਾਉਣ ਤੋਂ ਬਾਅਦ ਅਸਿਸਟੈਂਟ ਗਵਰਨਰ ਇਲੈਕਟ ਸੁਰਿੰਦਰ ਪਾਲ ਸੋਫਤ ਨੇ ਦਲੀਲ ਦਿੱਤੀ ਕਿ ਇਸ ਨਾਲ ਇਮਾਰਤਾਂ ਦੇ ਅੰਦਰ ਸੁਖਾਵਾਂ ਮਾਹੌਲ ਪੈਦਾ ਹੋਣ ਦੇ ਨਾਲ-ਨਾਲ ਆਕਸੀਜਨ ਦੀ ਮਾਤਰਾ ਵੀ ਵਧੇਗੀ। ਐੱਸਐੱਮਓ ਡਾ. ਜਯੋਤੀ ਹਿੰਦ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਜਿੱਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਅੰਦਰ ਸਕਾਰਾਤਮਕਤਾ ਪੈਦਾ ਹੁੰਦੀ ਹੈ, ਉੱਥੇ ਡਾਕਟਰਾਂ ਤੇ ਬਾਕੀ ਅਮਲੇ ਦਾ ਤਣਾਅ ਵੀ ਘਟਦਾ ਹੈ। ਇਸ ਮੌਕੇ ਡਾ. ਰਾਜੀਵ ਭੱਕੂ, ਕੌਂਸਲਰ ਦੀਪਕ ਸ਼ਰਮਾ, ਲਲਿਤ ਸ਼ਰਮਾ, ਐਡਵੋਕੇਟ ਮੁਨੀਸ਼ ਸ਼ਰਮਾ, ਬਲਜਿੰਦਰ ਧਾਲੀਵਾਲ ਅਤੇ ਕਰਨ ਕਰੀਰ ਵੀ ਹਾਜ਼ਰ ਸਨ।

Advertisement

Advertisement
Advertisement
Author Image

Advertisement