ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੂਟੇ ਲਾਉਣ ਦੀ ਮੁਹਿੰਮ ਸ਼ੁਰੂ

06:44 AM Jul 20, 2024 IST

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 19 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-34 ਅਧੀਨ ਪੈਂਦੇ ਸੈਕਟਰ-46 ਵਿੱਚ ਅੱਜ ‘ਬੂਟੇ ਲਗਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਵਾਰਡ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸਨਾਤਨ ਧਰਮ ਮੰਦਰ ਦੇ ਪ੍ਰਧਾਨ ਜਤਿੰਦਰ ਭਾਟੀਆ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ, ਵਾਤਾਵਰਨ ਪ੍ਰੇਮੀ ਐੱਸਐੱਸ ਗਰੇਵਾਲ ਅਤੇ ਐੱਸਡੀਓ ਅੰਗਰੇਜ਼ ਕੁਮਾਰ ਨਾਲ ਸੈਕਟਰ-46 ਦੀ ਗਰੀਨ ਬੈਲਟ ਵਿੱਚ 200 ਤੋਂ ਵੱਧ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਅਤੇ ਹਰਿਆਲੀ ਨੂੰ ਕਾਇਮ ਰੱਖਣ ਲਈ ਬੂਟੇ ਲਗਾਉਣੇ ਜ਼ਰੂਰੀ ਹਨ।
ਇਸ ਮੌਕੇ ਰਾਜੇਸ਼ ਕੁਮਾਰ ਵਿਮਲ, ਕ੍ਰਿਸ਼ਨਾ ਮੁਸਾਫਿਰ, ਤਰੁਣ ਸੁਨੇਜਾ, ਡਿੰਪਲ ਚਾਵਲਾ, ਮਨਮੋਹਨ ਕੁਮਾਰ, ਸ਼ਿਵਮ, ਜੈ ਸਿੰਘ, ਹਰਬੰਤ ਬੈਦਵਾਨ, ਪਰਦੀਪ ਵਰਮਾ, ਮਲਕੀਤ ਸਿੰਘ, ਪਰਵੀਨ ਗੁਪਤਾ, ਹਰੀਓਮ ਅਤੇ ਸੈਕਟਰ ਦੇ ਹੋਰ ਪਤਵੰਤਿਆਂ ਨੇ ਵੀ ਬੂਟੇ ਲਗਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦਿੱਤਾ।

Advertisement

Advertisement
Advertisement