ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਦਯੋਗਿਕ ਖੇਤਰ ਵਿੱਚ ਬੂਟੇ ਲਗਾਏ

08:02 AM Jul 18, 2024 IST
11707776CD _17 JULY 2024 RK CHIL

ਫਰੀਦਾਬਾਦ (ਪੱਤਰ ਪ੍ਰੇਰਕ):

Advertisement

ਲਾਇਨਜ਼ ਕਲੱਬ (ਫਰੀਦਾਬਾਦ ਓਲਡ) ਨੇ ਐਨਆਈਟੀ ਫਰੀਦਾਬਾਦ ਵਿੱਚ ਉਦਯੋਗਿਕ ਖੇਤਰ ’ਚ ਬੂਟੇ ਲਗਾਏ। ਇਸ ਮੌਕੇ ਲਾਇਨਜ਼ ਦੇ ਮੈਂਬਰਾਂ ਅਤੇ ਟਾਈਮ ਉਪਕਰਨ (ਟਾਟਾ-ਹਿਟਾਚੀ) ਦੇ ਕਰਮਚਾਰੀਆਂ ਨੇ ਵੱਖ-ਵੱਖ ਕਿਸਮਾਂ ਦੇ ਸੈਂਕੜੇ ਬੂਟੇ ਲਗਾਏ ਅਤੇ ਇਨ੍ਹਾਂ ਬੂਟਿਆਂ ਦੀ ਰੁੱਖ ਬਣਨ ਤੱਕ ਸੰਭਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਡਾਇਰੈਕਟਰ ਸਤੀਸ਼ ਪਰਨਾਮੀ ਨੇ ਖ਼ੁਦ ਵੀ ਬੂਟੇ ਲਗਾਏ ਅਤੇ ਕਰਮਚਾਰੀਆਂ ਨੂੰ ਘਰਾਂ ਅਤੇ ਆਲੇ-ਦੁਆਲੇ ਖਾਲੀ ਪਈਆਂ ਥਾਵਾਂ ’ਤੇ ਲਗਾਉਣ ਲਈ ਬੂਟੇ ਵੰਡੇ। ਇਸ ਮੌਕੇ ਆਰਕੇ ਚਿਲਾਨਾ, ਐਮ ਨਾਗਪਾਲ, ਕਲੱਬ ਫਰੀਦਾਬਾਦ ਦੇ ਪ੍ਰਧਾਨ ਹਮਦਰਦ ਖੰਨਾ, ਕਲੱਬ ਫਰੀਦਾਬਾਦ ਲੇਕ ਸਿਟੀ ਦੇ ਪ੍ਰਧਾਨ ਲਾਇਨ ਰਮਨ ਗਰੋਵਰ, ਕਲੱਬ ਫਰੀਦਾਬਾਦ ਮੈਤਰੀ ਦੇ ਪ੍ਰਧਾਨ ਲਾਇਨ ਸੋਨੀਆ ਭਾਟੀਆ, ਕਲੱਬ ਫਰੀਦਾਬਾਦ ਗ੍ਰੇਟਰ ਦੇ ਪ੍ਰਧਾਨ ਲਾਇਨ ਮਹੇਸ਼ ਅਗਰਵਾਲ, ਕਲੱਬ ਫਰੀਦਾਬਾਦ ਦੇ ਪ੍ਰਧਾਨ ਲਾਇਨ ਆਰਪੀ ਹੰਸ, ਕਲੱਬ ਐਵਰਸ਼ਾਇਨ ਫਰੀਦਾਬਾਦ ਲਾਇਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਸਿੰਘ, ਸ੍ਰੀਮਤੀ ਸੋਨੀ, ਸਤੀਸ਼, ਸ੍ਰੀਮਤੀ ਛਵੀ ਅਤੇ ਹਰੀਸ਼ ਹਾਜ਼ਰ ਸਨ।

Advertisement
Advertisement
Advertisement