ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਸਫੇੜਾ ’ਚ ਮੋਟਰਾਂ ’ਤੇ ਬੂਟੇ ਲਾਏ

08:20 AM Aug 20, 2020 IST

ਪਟਿਆਲਾ: ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਟਿਊਬਵੈੱਲ ਪਲਾਂਟੇਸ਼ਨ ਯੋਜਨਾ ਤਹਿਤ ਟਿਊਬਵੈੱਲਾਂ ’ਤੇ ਫਲ਼ਦਾਰ ਬੂਟੇ ਲਾਉਣ ਦੀ ਵਿੱਢੀ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਜਾਗਦੇ ਰਹੋ ਯੂਥ ਕਲੱਬ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਨੇੜਲੇ ਪਿੰਡ ਸਫੇੜਾ ਵਿੱਚ ਵੀਹ ਮੋਟਰਾਂ ’ਤੇ ਸੌ ਬੂਟੇ ਲਾਏ ਗਏ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸੰਸਥਾਪਕ ਰਾਜੇਸ਼ ਕੁਮਾਰ ਰਾਮਟਟਵਾਲੀ ਨੇ ਦੱਸਿਆ ਕਿ ਇਸ ਸਬੰਧੀ ਸਮਾਗਮ ਦੀ ਪ੍ਰਧਾਨਗੀ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਐੱਨਵਾਈਵੀ ਅਮਨਦੀਪ ਸਿੰਘ ਨੇ ਕੀਤੀ। ਬੂਟੇ ਲਾਉਣ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਿੰਡ ਸਫੇੜਾ ਦੇ ਸਰਪੰਚ ਨਰਿੰਦਰ ਸਿੰਘ ਨੇ ਨਿੰਬੂ ਦਾ ਪੌਦਾ ਲਗਾ ਕੇ ਕੀਤੀ। ਕਲੱਬ ਦੇ ਪ੍ਰਧਾਨ ਇੰਜ. ਆਕਰਸ਼ ਸ਼ਰਮਾ ਨੇ ਆਖਿਆ ਕਿ ਕਲੱਬ ਵੱਲੋਂ ਹਰ ਸਾਲ 25 ਪਿੰਡਾਂ ਦੀ ਚੋਣ ਕੀਤੀ ਜਾਂਦੀ ਹੈ, ਜਿਸ ਦੌਰਾਨ ਹਰ ਪਿੰਡ ਵਿਚ 20 ਮੋਟਰਾਂ ’ਤੇ ਪੰਜ ਪੰਜ ਫਲ਼ਦਾਰ ਪੌਦੇ ਲਗਾਏ ਜਾਂਦੇ ਹਨ। ਸਫੇੜਾ ਵਿਚਲੇ ਸਮਾਗਮ ਦੌਰਾਨ ਮੁਕੇਸ਼ ਕੁਮਾਰ, ਜਗਤਾਰ ਸਿੰਘ, ਹਰਸ਼ਪ੍ਰੀਤ ਸਿੰਘ ਤੇ ਅਮਨਦੀਪ ਸਿੰਘ, ਆਦਿ ਹਾਜ਼ਰ ਸਨ।
-ਖੇਤਰੀ ਪ੍ਰਤੀਨਿਧ

Advertisement

Advertisement
Tags :
ਸਫੇੜਾਪਿੰਡਬੂਟੇਮੋਟਰਾਂ