ਕ੍ਰਿਸ਼ਨਾ ਦੇਵੀ ਦੀ ਯਾਦ ਵਿੱਚ ਬੂਟੇ ਲਾਏ
08:25 AM Jul 28, 2024 IST
Advertisement
ਮਾਨਸਾ
Advertisement
ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਨੇ ਆਪਣੀ ਮਾਤਾ ਕ੍ਰਿਸ਼ਨਾ ਦੇਵੀ ਦੀ ਯਾਦ ਵਿਚ ਪਿੰਡ ਅਕਲੀਆ ਵਿਚ ਪੌਦੇ ਲਗਾਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਅਤੇ ਆਪਣੇ ਪੁਰਖਿਆਂ ਦੀ ਯਾਦ ਬਣਾ ਕੇ ਰੱਖਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਧਰਤੀ ’ਤੇ ਜਿੰਨੀ ਦੇਰ ਤਕ ਦਰੱਖਤ ਹਨ, ਓਨੀ ਦੇਰ ਤਕ ਅਸੀਂ ਤੰਦਰੁਸਤ ਜੀਵਨ ਅਤੇ ਸੁਖਾਲੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਥਾਣਾ ਜੋਗਾ ਦੇ ਮੁਖੀ ਗੁਰਤੇਜ ਸਿੰਘ ਸੰਧੂ, ਬਾਬਾ ਬਸੰਤ ਦਾਸ, ਬਾਬਾ ਆਤਮ ਪ੍ਰਕਾਸ਼, ਅੰਮ੍ਰਿਤਪਾਲ ਸਿੰਘ ਅੰਬੀ, ਜਸਵਿੰਦਰ ਸਿੰਘ ਜੱਸਾ, ਹਰਬੰਸ ਸਿੰਘ ਗਾਗੋਵਾਲ, ਗੁਰਦੀਪ ਸਿੰਘ, ਬਲਦੇਵ ਸਿੰਘ ਰੜ੍ਹ, ਨਵਦੀਪ ਸਿੰਘ ਝੱਬਰ, ਸੰਦੀਪ ਸਿੰਘ ਅਤੇ ਚਮਕੌਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement