ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਰਵਿਦਾਸ ਮੰਦਰ ਨੇੜੇ ਮੈਦਾਨ ਵਿੱਚ ਪੌਦੇ ਲਗਾਏ

08:07 AM Jun 29, 2024 IST

ਖੰਨਾ: ਇਥੋਂ ਦੇ ਗੁਰੂ ਰਵਿਦਾਸ ਮੰਦਰ ਅਤੇ ਗਰਾਊਂਡ ਵਿਖੇ ‘ਪੌਦੇ ਲਗਾਓ ਵਾਤਾਵਰਣ ਬਚਾਓ’ ਸੰਸਥਾ ਨੇ ਅੱਛਰੂ ਸ਼ਾਸ਼ਤਰੀ ਦੀ ਧੀ ਪਾਇਲ ਦੀ ਯਾਦ ਵਿਚ ਪਰਿਵਾਰ ਸਣੇ ਬੂਟੇ ਲਾਏ। ਵਾਤਾਵਰਣ ਪ੍ਰੇਮੀ ਪਰਮਜੀਤ ਸਿੰਘ ਪੰਮੀ ਅਤੇ ਹਰਿੰਦਰ ਰਾਜੇਵਾਲੀਆ ਨੇ ਦੱਸਿਆ ਕਿ ਇਸ ਮੌਕੇ ਹੈੱਡ ਗ੍ਰੰਥੀ ਭਾਈ ਤਰਸੇਮ ਸਿੰਘ ਜੱਸਲ ਨੇ ਬੱਚੀ ਦੀ ਆਤਮਿਕ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਬੂਟੇ ਲਾਉਣ ਦੀ ਮੁਹਿੰਮ ਆਰੰਭ ਕਰਵਾਈ। ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਜੇ ਮਨੁੱਖ ਵਾਤਾਵਰਣ ਪ੍ਰਤੀ ਅਜੇ ਵੀ ਜਾਗਰੂਕ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸ਼ਵਨੀ ਸ਼ਰਮਾ ਅਤੇ ਵਿਕਾਸ ਗੁਪਤਾ ਨੇ ਹਰ ਵਿਅਕਤੀ ਨੂੰ ਘੱਟੋ ਘੱਟ 2 ਪੌਦੇ ਲਾ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਰੋਹਿਤ ਅਗਰਵਾਲ, ਬੀਬੀ ਮੇਘਾ, ਪਾਲ ਸਿੰਘ, ਸੱਤਪਾਲ, ਦੇਵਰਾਜ, ਦਰਸ਼ਨ ਸਿੰਘ, ਰਾਜ ਕੁਮਾਰ ਮੈਨਰੋ, ਤਰਸ਼ੇਮ ਸਿੰਘ, ਹਰਿੰਦਰ ਰਾਜੇਵਾਲੀਆ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement