ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ
ਪੱਤਰ ਪ੍ਰੇਰਕ
ਸ਼ੇਰਪੁਰ, 26 ਜੁਲਾਈ
ਐੱਨਆਰਆਈਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਵੈਲਫੇਅਰ ਐਂਡ ਚੈਰੀਟੇਬਲ ਕਲੱਬ ਸ਼ੇਰਪੁਰ ਵੱਲੋਂ ਮਰਹੂਮ ਵਾਤਾਵਰਨ ਪ੍ਰੇਮੀ ਗੁਰਦਿਆਲ ਸ਼ੀਤਲ ਦੀ ਵਾਤਾਵਰਨ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਸ਼ੇਰਪੁਰ ’ਚ ਵੱਖ-ਵੱਖ ਥਾਵਾਂ ’ਤੇ ਜਾਲ ਸਮੇਤ ਬੂਟੇ ਲਗਾਏ ਜਾਣ ਦੀ ਮੁਹਿੰਮ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ। ਕਲੱਬ ਦੀ ਮੋਹਰੀ ਟੀਮ ’ਚ ਜਗਸੀਰ ਸਿੰਘ, ਗੁਰਿੰਦਰਜੀਤ ਸਿੰਘ ਸ਼ੈਲੀ, ਸੰਦੀਪ ਸਿੰਘ, ਸਵੀਟੀ ਚੀਮਾ, ਹਰਦੀਪ ਫੌਜੀ, ਗੋਪੀ ਗਰੇਵਾਲ, ਬਿੰਦਰ ਭੁੱਲਰ, ਲਾਡੀ, ਗੁਰਮੀਤ ਸਿੰਘ, ਰਾਜੂ, ਸੁਨੀਲ ਅਤੇ ਸਨੀ ਕਪੂਰ ਵੱਲੋਂ ਪੁਰਾਣੀ ਤਹਿਸੀਲ ਵਾਲੀ ਸੜਕ, ਰਵਿਦਾਸ ਪੱਤੀ, ਮਿਸਤਰੀਆਂ ਵਾਲੀ ਗਲੀ, ਬੱਸ ਸਟੈਂਡ ਸ਼ੇਰਪੁਰ ਵਿੱਚ ਜਾਲ ਸਮੇਤ ਬੂਟੇ ਲਗਾਏ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਰਾਸ਼ਟਰੀ ਸਿੱਖ ਸੰਗਤ‘ ਦੇ ਕਾਰਜਕਾਰਨੀ ਪ੍ਰਧਾਨ ਗੁਰਬਚਨ ਸਿੰਘ ਮੋਖਾ ਦੀ ਅਗਵਾਈੇ ਹੇਠ ਦਿੜ੍ਹਬਾ ਦੀਆਂ ਵੱਖ-ਵੱਖ ਧਾਰਮਿਕ ਅਤੇ ਜਨਤਕ ਥਾਵਾਂ ’ਤੇ ਛਾਂਦਾਰ ਪੌਦੇ ਲਗਾਏ ਗਏ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਸਸਸਸ ਜਹਾਂਗੀਰ-ਕਹੇਰੂ ਵਿੱਚ ਵਣ-ਮਹਾਂਉਤਸਵ ਮਨਾਇਆ ਗਿਆ। ਪ੍ਰਿੰਸੀਪਲ ਸੁਰਿੰਦਰ ਕੌਰ ਨੇ ਕਿਹਾ ਕਿ ਸਕੂਲ ਦੀ ਤਰੱਕੀ ਲਈ ਜਹਾਂਗੀਰ ਅਤੇ ਕਹੇਰੂ ਦੀਆਂ ਪੰਚਾਇਤਾਂ ਤੇ ਕਲੱਬਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।