For the best experience, open
https://m.punjabitribuneonline.com
on your mobile browser.
Advertisement

ਬਣਾਂਵਾਲਾ ਤਾਪਘਰ ਵੱਲੋਂ ਇੱਕ ਲੱਖ ਪੌਦੇ ਲਾਉਣ ਦੀ ਸ਼ੁਰੂਆਤ

07:27 AM Aug 13, 2024 IST
ਬਣਾਂਵਾਲਾ ਤਾਪਘਰ ਵੱਲੋਂ ਇੱਕ ਲੱਖ ਪੌਦੇ ਲਾਉਣ ਦੀ ਸ਼ੁਰੂਆਤ
ਬਣਾਂਵਾਲਾ ਤਾਪਘਰ ਵਿੱਚ ਪੌਦੇ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅਧਿਕਾਰੀ।-ਫੋਟੋ:ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 12 ਅਗਸਤ
ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਨੇ ਅੱਜ ਪੌਦੇ ਲਾਉਣ ਦੀ ਮੁਹਿੰਮ ਆਰੰਭ ਕਰਦਿਆਂ ਇੱਕ ਲੱਖ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ। ਇਹ ਬੂਟੇ ਵੇਦਾਂਤਾ ਕੰਪਨੀ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਲਾਏ ਜਾਣੇ ਹਨ। ਦਿਲਚਸਪ ਗੱਲ ਹੈ ਕਿ ਵੇਦਾਂਤਾ ਕੰਪਨੀ ਵੱਲੋਂ ਇਥੇ 30 ਅਕਤੂਬਰ, 2015 ਨੂੰ 210 ਏਕੜ ਰਕਬੇ ਵਿੱਚ 5928 ਲੋਕਾਂ ਵੱਲੋਂ 23 ਵੱਖ-ਵੱਖ ਕਿਸਮ ਦੇ 2 ਲੱਖ 8 ਹਜ਼ਾਰ 751 ਪੌਦੇ 53 ਮਿੰਟਾਂ ਵਿੱਚ ਲਾ ਕੇ ਵਰਲਡ ਰਿਕਾਰਡ ਕਾਇਮ ਕੀਤਾ ਸੀ, ਜਿਸ ਕਰਕੇ ਇਸ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਹੋ ਚੁੱਕਿਆ ਹੈ। ਪੌਦੇ ਲਾਉਣ ਦੀ ਸ਼ੁਰੂਆਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਸ੍ਰੀਧਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਤਾਪਘਰ ਦੇ ਮੁੱਖ ਸੰਚਾਲਨ (ਸੀਓਓ) ਪੰਕਜ਼ ਸ਼ਰਮਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਤਾਪਘਰ ਦੇ ਇੱਕ ਹੋਰ ਅਧਿਕਾਰੀ ਵਿਕਾਸ ਸ਼ਰਮਾ ਨੇ ਕਿਹਾ ਕਿ ਪੌਦੇ ਲਗਾਉਣ ਦੀ ਮੁਹਿੰਮ ਨਾਲ ਮਾਲਵਾ ਖੇਤਰ ਵਿੱਚ ਹਰਿਆਲੀ ਨੂੰ ਹੋਰ ਵਧਾਇਆ ਜਾਵੇਗਾ, ਜਿਸ ਤੋਂ ਜਾਗਰੂਕ ਹੋ ਕੇ ਹੋਰ ਲੋਕਾਂ ਵੀ ਇਸ ਪਾਸੇ ਵੱਲ ਆਪਣੇ ਕਦਮ ਵਧਾਉਣਗੇ।

Advertisement
Advertisement
Author Image

sukhwinder singh

View all posts

Advertisement
×