For the best experience, open
https://m.punjabitribuneonline.com
on your mobile browser.
Advertisement

‘ਰੁੱਖ ਲਗਾਓ ਵਾਤਾਵਰਨ ਬਚਾਓ’ ਸੰਸਥਾ ਨੇ ਪੌਦੇ ਲਾਏ

07:19 AM Jul 04, 2024 IST
‘ਰੁੱਖ ਲਗਾਓ ਵਾਤਾਵਰਨ ਬਚਾਓ’ ਸੰਸਥਾ ਨੇ ਪੌਦੇ ਲਾਏ
ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਂਦੇ ਹੋਏ ਸੰਸਥਾ ਦੇ ਮੈਂਬਰ।-ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੁਲਾਈ
‘ਰੁੱਖ ਲਗਾਓ ਵਾਤਾਵਰਨ ਬਚਾਓ’ ਸੰਸਥਾ ਨੇ ਇੱਥੋਂ ਦੀ ਪੁਰਾਣੀ ਪੰਜ ਨੰਬਰ ਚੁੰਗੀ ਨੇੜੇ ਹਰਪ੍ਰੀਤ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਹੇਠ ਫ਼ਲਦਾਰ ਤੇ ਛਾਂਦਾਰ ਬੂਟੇ ਲਾਏ। ਇਸ ਮੌਕੇ ਸ਼ੇਰ ਸਿੰਘ ਅਤੇ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਘੱਟੋ-ਘੱਟ ਦੋ ਬੂਟੇ ਲਾ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਫ਼ੈਲਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਇਨ੍ਹਾਂ ਬੂਟਿਆਂ ਦੀ ਸੇਵਾ ਸੰਭਾਲ ਦਾ ਪ੍ਰਣ ਕੀਤਾ। ਸੰਸਥਾ ਦੇ ਮੈਬਰਾਂ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਵਿਕਾਸ ਗੁਪਤਾ, ਹਰਿੰਦਰ ਰਾਜੇਵਾਲੀਆ, ਮਨਿੰਦਰ ਸਿੰਘ ਦੱਤਾ, ਜਸਵਿੰੰਦਰ ਸਿੰਘ ਧੰਜਲ, ਗੁਰਪ੍ਰੀਤ ਸਿੰਘ ਜੱਸਲ, ਤਰਸੇਮ ਸਿੰਘ, ਅਮਨਦੀਪ ਸਿੰਘ ਰਿੱਕੀ, ਸਤਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਜੱਸੀ ਆਦਿ ਹਾਜ਼ਰ ਸਨ।

Advertisement

ਪਿੰਡ ਡੱਲਾ ਵਿੱਚ ਬੂਟੇ ਲਾਏ

ਪਿੰਡ ਡੱਲਾ ਵਿੱਚ ਬੂਟੇ ਲਾਉਂਦੇ ਬਲਵੀਰ ਸਿੰਘ ਸਿੱਧੂ ਤੇ ਹੋਰ। -ਫੋਟੋ: ਸ਼ੇਤਰਾ

ਜਗਰਾਉਂ: ਵਾਤਾਵਰਨ ਦੀ ਸ਼ੁੱਧਤਾ ਲਈ ਨੇੜਲੇ ਪਿੰਡ ਡੱਲਾ ’ਚ ਪਿੰਡ ਦੀ ਐੱਨਆਰਆਈ ਕਮੇਟੀ ਨੇ ਬੂਟੇ ਲਾਏ। ਇਨ੍ਹਾਂ ਬੂਟਿਆਂ ਦੀ ਸੇਵਾ ਬਲਵੀਰ ਸਿੰਘ ਸਿੱਧੂ ਨੇ ਆਪਣੇ ਸਵਰਗੀ ਪਿਤਾ ਮਹਿੰਦਰ ਸਿੰਘ ਸਿੱਧੂ ਦੀ ਯਾਦ ’ਚ ਕੀਤੀ। ਇਸ ਮੌਕੇ ਮੌਜੂਦ ਮੰਦਰ ਸਿੰਘ ਡੱਲਾ ਨੇ ਦੱਸਿਆ ਕਿ ਬਲਵੀਰ ਸਿੰਘ ਸਿੱਧੂ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ। ਪਿੰਡ ਡੱਲਾ ਦੀ ਨੁਹਾਰ ਬਦਲਣ ’ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕੁੱਲ 35 ਹਜ਼ਾਰ ਰੁਪਏ ਦੇ ਬੂਟੇ ਪਿੰਡ ਨੂੰ ਦਿੰਦਿਆਂ ਖੁਦ ਅੱਗੇ ਹੋ ਕੇ ਲਗਵਾਏ। ਇਸ ਮੌਕੇ ਸ੍ਰੀ ਸਿੱਧੂ ਨੇ ਹੋਰਨਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕਰਦਿਆਂ ਸਰਕਾਰ ਨੂੰ ਵੀ ਬੂਟੇ ਲਾਉਣ ਦੀ ਦਿਸ਼ਾ ’ਚ ਕੁਝ ਨਿਯਮ ਸ਼ਰਤਾਂ ਬਣਾਉਣ ਲਈ ਕਿਹਾ। -ਨਿੱਜੀ ਪੱਤਰ ਪ੍ਰੇਰਕ

Advertisement
Author Image

Advertisement
Advertisement
×