ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰੀ ਕੈਰੋਲਿਨਾ ਵਿੱਚ ਜਹਾਜ਼ ਹਾਦਸਾਗ੍ਰਸਤ, ਕਈ ਲੋਕਾਂ ਦੀ ਮੌਤ

01:40 PM Sep 29, 2024 IST
ਸੰਕੇਤਕ ਫਾਈਲ ਫੋਟੋ।

ਮੈਟੀਓ (ਉੱਤਰੀ ਕੈਰੋਲਿਨਾ), 29 ਸਤੰਬਰ
Multiple people dead after plane crash ਨੌਰਥ ਕੈਰੋਲਿਨਾ ਦੇ ਮੈਂਟੀਓ ਵਿੱਚ ‘ਰਾਈਟ ਬ੍ਰਦਰਜ਼ ਨੈਸ਼ਨਲ ਮੈਮੋਰੀਅਲ ਫਰਸਟ ਫਲਾਈਟ ਏਅਰਪੋਰ’ ਵਿੱਚ ਇਕ ਇੰਜਣ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਰ ਕੇ ਕਈ ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਪਾਰਕ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਪਾਰਕ ਸਰਵਿਸ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਸ਼ਨਿਚਰਵਾਰ ਸ਼ਾਮ ਨੂੰ 5 ਵਜੇ ਵਾਪਰਿਆ। ਉਸ ਵੇਲੇ ਜਹਾਜ਼ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਕਿੱਲ ਡੈਵਿਲ ਹਿੱਲਜ਼ ਜ਼ਿਲ੍ਹੇ ਦੇ ਫਾਇਰ ਵਿਭਾਗ ਅਤੇ ਹੋਰ ਸਥਾਨਕ ਫਾਇਰ ਬ੍ਰਿਗੇਡਾਂ ਨੇ ਅੱਗ ਬੁਝਾਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਕੌਮੀ ਟਰਾਂਸਪੋਰਟ ਸੁਰੱਖਿਆ ਬੋਰਡ ਘਟਨਾ ਦੀ ਜਾਂਚ ਕਰੇਗਾ, ਨਾਲ ਹੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। -ਏਪੀ

Advertisement

Advertisement