ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਹੁਲ ਨੂੰ ਪੰਜਵੀਂ ਕਤਾਰ ’ਚ ਬਿਠਾਉਣਾ ਪ੍ਰਧਾਨ ਮੰਤਰੀ ਦੇ ‘ਛੋਟੇਪਣ’ ਦਾ ਸਬੂਤ: ਕਾਂਗਰਸ

07:28 AM Aug 17, 2024 IST

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਲਾਲ ਕਿਲੇ ਉੱਤੇ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ‘ਪੰਜਵੀਂ ਕਤਾਰ ਵਿਚ ਬਿਠਾਉਣਾ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਛੋਟੇਪਣ’ ਤੇ ਜਮਹੂਰੀ ਕਦਰਾਂ-ਕੀਮਤਾਂ ਲਈ ਸਤਿਕਾਰ ਦਾ ਘਾਟ ਨੂੰ ਦਰਸਾਉਂਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, ‘‘ਮੋਦੀ ਜੀ ਇਹ ਜਾਗਣ ਤੇ 4 ਜੂਨ ਮਗਰੋਂ ਨਵੀਂ ਹਕੀਕਤ ਨੂੰ ਪਛਾਣ ਦਾ ਵੇਲਾ ਹੈ। ਆਜ਼ਾਦੀ ਦਿਹਾੜੇ ਦੌਰਾਨ ਤੁਸੀਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਬਿਲਕੁਲ ਆਖਰੀ ਕਤਾਰ ਵਿਚ ਬਿਠਾ ਕੇ ਜਿਹੜਾ ਹੰਕਾਰ ਦਿਖਾਇਆ ਹੈ, ਉਸ ਤੋਂ ਸਾਫ਼ ਹੈ ਕਿ ਤੁਸੀਂ ਸਬਕ ਨਹੀਂ ਸਿੱਖਿਆ।’’ -ਪੀਟੀਆਈ

Advertisement

Advertisement