For the best experience, open
https://m.punjabitribuneonline.com
on your mobile browser.
Advertisement

ਦੋਆਬੇ ਦੇ 545 ਵਿਦਿਆਰਥੀਆਂ ਦੀ ਬਹੁਕੌਮੀ ਕੰਪਨੀਆਂ ’ਚ ਪਲੇਸਮੈਂਟ

10:11 AM May 28, 2024 IST
ਦੋਆਬੇ ਦੇ 545 ਵਿਦਿਆਰਥੀਆਂ ਦੀ ਬਹੁਕੌਮੀ ਕੰਪਨੀਆਂ ’ਚ ਪਲੇਸਮੈਂਟ
Advertisement

ਹੁਸ਼ਿਆਰਪੁਰ (ਪੱਤਰ ਪ੍ਰੇਰਕ):

Advertisement

ਚੰਡੀਗੜ੍ਹ ਯੂਨੀਵਰਸਿਟੀ ’ਚ ਪੜ੍ਹ ਰਹੇ ਦੋਆਬਾ ਖੇਤਰ ਦੇ 545 ਵਿਦਿਆਰਥੀਆਂ ਨੂੰ ਬਹੁਕੌਮੀ ਕੰਪਨੀਆਂ ਤੋਂ ਪੇਸ਼ਕਸ਼ਾਂ ਆਈਆਂ ਹਨ। ਇਨ੍ਹਾਂ ਵਿੱਚੋਂ 146 ਹੁਸ਼ਿਆਰਪੁਰ ਦੇ ਹਨ। ਇਹ ਜਾਣਕਾਰੀ ਚਾਂਸਲਰ ਦੇ ਸਲਾਹਕਾਰ ਪ੍ਰੋ. ਆਰ ਐੱਸ ਬਾਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 2023-24 ਬੈਚ ਲਈ ਪਲੇਸਮੈਂਟ ਵਾਸਤੇ 904 ਕੰਪਨੀਆਂ ਆਈਆਂ ਜਿਨ੍ਹਾਂ ਨੇ 9124 ਨੌਕਰੀਆਂ ਦੀ ਪੇਸ਼ਕਸ਼ ਕੀਤੀ। ਇਸ ਸਾਲ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਪੈਕੇਜ 1.74 ਕਰੋੜ ਰੁਪਏ ਦਾ ਸੀ। ਪ੍ਰੋ. ਬਾਵਾ ਨੇ ਦੱਸਿਆ ਕਿ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ 1.30 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੁੱਕੀ ਹੈ। ਪੰਜਾਬ ਦੇ 38 ਵਿਦਿਆਰਥੀ ਸੌ ਫ਼ੀਸਦੀ ਸਕਾਲਰਸ਼ਿਪ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਯੂਨੀਵਰਸਿਟੀ ਨੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਲਈ 10 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕਿਊ ਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਯੂਨੀਵਰਸਿਟੀ ਨੇ 8 ਵਿਸ਼ਿਆਂ ’ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

Advertisement
Author Image

joginder kumar

View all posts

Advertisement
Advertisement
×