ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ’ਚ ਭਲਕ ਤੋਂ ਲਗਾਏ ਜਾਣਗੇ ਪਲੇਸਮੈਂਟ ਕੈਂਪ

10:14 AM Feb 26, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਖੇਤਰੀ ਪ੍ਰਤੀਨਿਧ
ਪਟਿਆਲਾ, 25 ਫਰਵਰੀ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਐੱਸਆਈਐੱਸ ਸਕਿਉਰਿਟੀ ਵਿੱਚ ਗਾਰਡ ਅਤੇ ਸੁਪਰਵਾਈਜ਼ਰ ਦੀ ਭਰਤੀ ਲਈ 27 ਫਰਵਰੀ ਤੋਂ 7 ਮਾਰਚ ਤੱਕ ਬਲਾਕ ਪੱਧਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਰੁਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਚਾਹਵਾਨ ਅਤੇ ਯੋਗ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਦਸਤਾਵੇਜ਼ ਅਤੇ ਆਧਾਰ ਕਾਰਡ ਲੈ ਕੇ ਸਬੰਧਤ ਜ਼ਿਲ੍ਹੇ ਦੇ ਬੀਡੀਪੀਓ ਦੇ ਦਫ਼ਤਰ ਵਿੱਚ ਪਹੁੰਚ ਕੇ ਪਲੇਸਮੈਂਟ ਕੈਂਪ ’ਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 27 ਫਰਵਰੀ ਨੂੰ ਬੀਡੀਪੀਓ ਦਫ਼ਤਰ ਪਾਤੜਾਂ, 28 ਨੂੰ ਸਮਾਣਾ, 29 ਨੂੰ ਨਾਭਾ, 4 ਨੂੰ ਸਨੌਰ, 5 ਨੂੰ ਭੁਨਰਹੇੜੀ, 6 ਨੂੰ ਘਨੌਰ ਅਤੇ 7 ਨੂੰ ਬੀਡੀਪੀਓ ਦਫ਼ਤਰ ਰਾਜਪੁਰਾ ਵਿੱਚ ਕੈਂਪ ਲਗਾਏ ਜਾਣਗੇ। ਸ੍ਰੀ ਗੁਪਤਾ ਨੇ ਦੱਸਿਆ ਕਿ ਨੌਕਰੀ ਦੇ ਚਾਹਵਾਨ ਉਮੀਦਵਾਰ (ਕੇਵਲ ਲੜਕੇ) ਜਿਨ੍ਹਾਂ ਨੇ ਦਸਵੀਂ/ ਬਾਰ੍ਹਵੀਂ ਜਾਂ ਗਰੈਜੂਏਸ਼ਨ ਪਾਸ ਕੀਤੀ ਹੋਵੇ, ਉਮਰ 21 ਤੋਂ 37 ਸਾਲ ਦੇ ਵਿਚਾਲੇ ਹੋਵੇ, ਉਹ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ।

Advertisement

Advertisement