For the best experience, open
https://m.punjabitribuneonline.com
on your mobile browser.
Advertisement

ਗੁੱਜਰਾਂਵਾਲਾ ਇੰਸਟੀਚਿਊਟ ਵਿੱਚ ਪਲੇਸਮੈਂਟ ਕੈਂਪ

06:59 AM Jan 22, 2024 IST
ਗੁੱਜਰਾਂਵਾਲਾ ਇੰਸਟੀਚਿਊਟ ਵਿੱਚ ਪਲੇਸਮੈਂਟ ਕੈਂਪ
ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਕੰਪਨੀ ਦੇ ਅਧਿਕਾਰੀ।
Advertisement

ਲੁਧਿਆਣਾ: ਸਾਫਟਵੇਅਰ ਸੇਵਾਵਾਂ ਦੇਣ ਵਾਲੀ ਕੰਪਨੀ ਐਮਵੀਟੀ ਦੀ ਟੀਮ ਨੇ ਅੱਜ ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ (ਜੀਜੀਐੱਨਆਈਐਮਟੀ) ਦੇ ਬੀਸੀਏ ਅਤੇ ਐਮਸੀਏ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਕੈਂਪ ਲਾਇਆ। ਕੰਪਨੀ ਵੱਲੋਂ ਐਚਆਰ ਮੈਨੇਜਰ ਜਸਪ੍ਰੀਤ ਕੌਰ ਅਤੇ ਬਿਜ਼ਨਸ ਡਿਵੈਲਪਮੈਂਟ ਹੈੱਡ ਵਿਸ਼ਾਲ ਕੁਮਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਕਿਸਮਾਂ ਦੇ ਪ੍ਰੋਫਾਈਲਾਂ, ਸਫਲਤਾ ਲਈ ਹੁਨਰ ਸੈੱਟ, ਕਰੀਅਰ ਦੇ ਮਾਰਗ ਅਤੇ ਸਾਫਟਵੇਅਰ ਸੈਕਟਰ ਵਿੱਚ ਨਿਰੰਤਰ ਹੁਨਰ ਵਿਕਾਸ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੈਂਪਸ ਪਲੇਸਮੈਂਟ ਡਰਾਈਵ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਨ੍ਹਾਂ ਵਿੱਚੋਂ 18 ਵਿਦਿਆਰਥੀਆਂ ਨੂੰ ਅਗਲੇ ਦੌਰ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਦੂਜੇ ਗੇੜ ਵਿੱਚ ਅਭੈ ਕੁਮਾਰ, ਅਮਿਤ ਚੌਹਾਨ, ਸ਼ਿਵਮ ਕੁਮਾਰ, ਸਮੀਰ ਅੰਸਾਰੀ, ਵਿਸ਼ਾਲ ਅਤੇ ਧਰੁਵ ਠਾਕੁਰ ਨੂੰ 6 ਮਹੀਨਿਆਂ ਦੀ ਮਿਆਦ ਲਈ ਟੀਮ ਵੱਲੋਂ ਸਾਫਟਵੇਅਰ ਡਿਵੈਲਪਮੈਂਟ ਇੰਟਰਨ ਵਜੋਂ ਚੁਣਿਆ ਗਿਆ। ਜੀਜੀਐਨਆਈਐਮਟੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਐਮਵੀਟੀ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਭਰਤੀ ਮੁਹਿੰਮ ਲਈ ਟੀਐਂਡਪੀ ਸੈੱਲ ਫੈਕਲਟੀ ਕੋਆਰਡੀਨੇਟਰ ਡਾ. ਪਰਵਿੰਦਰ ਸਿੰਘ, ਪ੍ਰੋ. ਅੰਮ੍ਰਿਤਪ੍ਰੀਤ ਕੌਰ ਅਤੇ ਪ੍ਰੋ. ਪਰਮਜੀਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। -ਖੇਤਰੀ ਪ੍ਰਤੀਨਿਧ

Advertisement

Advertisement
Author Image

Advertisement
Advertisement
×