For the best experience, open
https://m.punjabitribuneonline.com
on your mobile browser.
Advertisement

ਪਿਟਬੁੱਲ ਨੇ ਸੱਤ ਸਾਲਾ ਬੱਚੀ ਨੂੰ ਨੋਚਿਆ

08:29 AM Mar 03, 2024 IST
ਪਿਟਬੁੱਲ ਨੇ ਸੱਤ ਸਾਲਾ ਬੱਚੀ ਨੂੰ ਨੋਚਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਾਰਚ
ਦਿੱਲੀ ਦੇ ਜਗਤਪੁਰੀ ਵਿੱਚ ਪਿਟਬੁੱਲ ਵੱਲੋਂ ਵੱਢਣ ਕਾਰਨ ਇੱਕ ਸੱਤ ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਇਸ ਸਬੰਧੀ ਇੱਕ ਔਰਤ ਨੇ ਥਾਣਾ ਜਗਤਪੁਰੀ ਦੀ ਪੁਲੀਸ ਨੂੰ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਗਲੀ ਨੰਬਰ ਦੋ ਵਿੱਚ ਗੁਆਂਢੀ ਦੇ ਪਿਟਬੁੱਲ ਨੇ ਉਸ ਦੀ ਧੀ ਨੂੰ ਵੱਢਿਆ ਤੇ ਘਸੀਟਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਉਸ ਨੂੰ ਹਸਪਤਾਲ ਲੈ ਗਈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੁੱਤੇ ਦੇ ਮਾਲਕ ਜਗਤਪੁਰੀ ਵਾਸੀ ਸ਼ਿਵਾਨੰਦ ਭਾਸਕਰ ਖਿਲਾਫ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×