For the best experience, open
https://m.punjabitribuneonline.com
on your mobile browser.
Advertisement

ਪੀਰ ਮੀਰ ਸ਼ਾਹ ਦਾ ਮੇਲਾ ਗਾਇਕ ਕਮਲ ਖਾਨ ਨੇ ਲੁੱਟਿਆ

07:41 AM May 17, 2024 IST
ਪੀਰ ਮੀਰ ਸ਼ਾਹ ਦਾ ਮੇਲਾ ਗਾਇਕ ਕਮਲ ਖਾਨ ਨੇ ਲੁੱਟਿਆ
ਗਾਇਕ ਕਮਲ ਖਾਨ ਨਾਲ ਵਿਧਾਇਕ ਘੁੰਮਣ, ਮਹਿਮਾਨ ਤੇ ਪ੍ਰਬੰਧਕ। -ਫੋਟੋ: ਸੰਦਲ
Advertisement

ਪੱਤਰ ਪ੍ਰੇਰਕ
ਦਸੂਹਾ, 16 ਮਈ
ਪਿੰਡ ਬਸੋਆ ਵਿੱਚ ਪੀਰ ਮੀਰ ਸ਼ਾਹ ਦੀ ਦਰਗਾਹ ’ਤੇ ਕਰਵਾਇਆ ਸਾਲਾਨਾ ਮੇਲਾ ਸੂਫੀ ਗਾਇਕ ਕਮਲ ਖਾਨ ਨੇ ਲੁੱਟ ਲਿਆ। ਮੱਲੀ ਘਰਾਣੇ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਮੇਲੇ ਵਿੱਚ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਸਖੀ ਸਰਵਰ ਪੀਰ ਹਰਦੋਥਲਾ ਤੋਂ ਡਾ. ਸੁਖਵਿੰਦਰ ਸਿੰਘ ਸਮੇਤ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਹਸਤੀਆਂ ਨੇ ਹਾਜ਼ਰੀ ਭਰੀ। ਚਾਦਰ ਤੇ ਚਿਰਾਗ ਦੀ ਰਸਮ ਅਦਾ ਕਰਨ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਨੇ ਦਰਗਾਹ ’ਤੇ ਮੱਥਾ ਟੇਕਿਆ। ਇਸ ਮੌਕੇ ਸਜਾਈ ਸੂਫੀਆਨਾ ਮਹਿਫਿਲ ’ਚ ਗਾਇਕ ਕਮਲ ਖਾਨ ਨੇ ਆਪਣੇ ਮਕਬੂਲ ਗੀਤ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰਬੰਧਕਾਂ ਵੱਲੋਂ ਮਹਿਮਾਨਾਂ ਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਮੱਲੀ, ਦਵਿੰਦਰ ਸਿੰਘ ਮੱਲੀ, ਇੰਦਰਜੀਤ ਸਿੰਘ ਮੱਲੀ, ਦੀਪਕ ਕੁਮਾਰ, ਰਿੰਕੂ ਮਹਿਰਾ, ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਸੁਰਜੀਤ ਸਿੰਘ ਕੈਂਰੇ, ਬਲਦੇਵ ਸਿੰਘ ਗੋਰਸੀਆ, ਸੁੱਲਖਣ ਰਾਮ, ਮੋਨੂੰ ਕੈਂਥਾਂ, ਮਿੰਟਾ ਬਸੋਆ, ਨਵਦੀਪ ਪਾਲ ਸਿੰਘ ਰਿੰਪਾ, ਨੰਬਰਦਾਰ ਜੋਗਿੰਦਰਪਾਲ ਸਿੰਘ ਨਿੱਕੂ ਤੇ ਸ਼ੁਭਮ ਸ਼ਰਮਾ ਆਦਿ ਪਤਵੰਤੇ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×