ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ੋਨਲ ਖੇਡਾਂ ਵਿੱਚ ਪਿਪਸ ਸਕੂਲ ਦੀ ਝੰਡੀ

11:51 AM Oct 28, 2024 IST

ਸੰਜੀਵ ਬੱਬੀ
ਚਮਕੌਰ ਸਾਹਿਬ, 27 ਅਕਤੂਬਰ
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ 68ਵੀਂ ਪੰਜਾਬ ਸਕੂਲ ਜ਼ੋਨਲ ਖੇਡਾਂ (ਅਥਲੈਟਿਕਸ) ਵਿੱਚ ਕੁੱਲ 47 ਤਗ਼ਮੇ ਜਿੱਤੇ ਹਨ। ਸਕੂਲ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਅੰਡਰ-14 ’ਚ ਲੜਕਿਆਂ ਨੇ ਅੱਠ, ਅੰਡਰ 17 ਲੜਕਿਆਂ ਨੇ 6 ਅਤੇ ਅੰਡਰ-19 ਲੜਕਿਆਂ ਨੇ 12 ਤਗ਼ਮੇ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਲੜਕੀਆਂ ਨੇ ਅੰਡਰ-14 ਵਿੱਚ 5, ਅੰਡਰ-17 ਵਿੱਚ 6 ਤਗ਼ਮੇ, ਅੰਡਰ-19 ਵਿੱਚ 7 ਤਗ਼ਮੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਜਮਾਤ ਬਾਰ੍ਹਵੀਂ ਦੇ ਅਰਸ਼ਪ੍ਰੀਤ ਸਿੰਘ 100 ਮੀਟਰ ਅਤੇ 200 ਮੀਟਰ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 12ਵੀਂ ਆਰਟਸ ਦੇ ਵਿਦਿਆਰਥੀ ਮਨਸਹਿਜ ਸਿੰਘ ਨੇ ਡਿਸਕਸ ਅਤੇ ਸ਼ਾਰਟ ਪੁੱਟ ਵਿੱਚ ਕ੍ਰਮਵਰ ਪਹਿਲਾ ਅਤੇ ਦੂਜਾ, ਅੱਠਵੀਂ ਦੇ ਐਸ਼ਪ੍ਰੀਤ ਸਿੰਘ ਨੇ ਸ਼ਾਰਟ ਪੁੱਟ ਤੇ 100 ਮੀਟਰ ਦੌੜ ਵਿੱਚ ਪਹਿਲਾ, ਸੱਤਵੀਂ ਦੀ ਅਮੀਸ਼ਾ ਵਰਮਾ ਨੇ ਡਿਸਕਸ ਅਤੇ ਸ਼ਾਰਟ ਪੁੱਟ ਵਿੱਚ ਪਹਿਲਾ, ਨੌਵੀਂ ਦੀ ਵਿਦਿਆਰਥਣ ਸਹਿਜਦੀਪ ਕੌਰ ਨੇ ਡਿਸਕਸ ਅਤੇ ਜੈਵਲਿਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਕਮੇਟੀ ਦੀ ਮੈਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ, ਪ੍ਰਬੰਧਕ ਗੁਰਦੇਵ ਸਿੰਘ ਅਟਵਾਲ ਅਤੇ ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਨੇ ਜੇਤੂਆਂ ਦਾ ਸਨਮਾਨ ਕੀਤਾ।

Advertisement

Advertisement