ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ਦੇ ਕੁੱਲ 2924 ਕਿਸਾਨਾਂ ਦੇ ਖੇਤਾਂ ’ਚ ਪਾਈਆਂ ਪਾਈਪ ਲਾਈਨਾਂ: ਡੀਸੀ

10:51 AM Sep 02, 2024 IST
ਡੀਸੀ ਜਸਪ੍ਰੀਤ ਸਿੰਘ

ਪੱਤਰ ਪ੍ਰੇਰਕ
ਬਠਿੰਡਾ, 1 ਸਤੰਬਰ
ਪੰਜਾਬ ਸਰਕਾਰ ਖੇਤੀਬਾੜੀ ਕਿੱਤੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ 2924 ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਪੁਰਾਣੇ ਖਾਲਿਆਂ ਦੀ ਥਾਂ ’ਤੇ ਪਾਈਪ ਲਾਈਨਾਂ ਪਾਈਆਂ ਗਈਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੂਮੀ ਰੱਖਿਆ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਭੂਮੀ ਰੱਖਿਆ ਵਿਭਾਗ ਵੱਲੋਂ ਜਾਰੀ ਵੱਖ-ਵੱਖ ਪ੍ਰਾਜੈਕਟਾਂ ਤਹਿਤ ਮੋਘਾ ਨੰਬਰ 14600 ਐਲ ਅਧੀਨ ਪਿੰਡ ਮਹਿਰਾਜ ਦੇ ਲਗਭਗ 110 ਕਿਸਾਨਾਂ ਦੇ 235.15 ਹੈਕਟੇਅਰ ਰਕਬੇ ’ਚ 2340 ਮੀਟਰ ਲੰਮੀਆਂ ਨਹਿਰੀ ਪਾਣੀ ਵਾਲੀਆਂ ਪਾਈਪਲਾਈਨਾਂ ਕਰੀਬ 25,80,900 ਰੁਪਏ ਦੀ ਲਾਗਤ ਨਾਲ ਪਾਈਆਂ ਗਈਆਂ। ਇਸੇ ਤਰ੍ਹਾਂ ਪਿੰਡ ਦਿਆਲਪੁਰਾ ਭਾਈਕਾ ਦੇ 286 ਕਿਸਾਨਾਂ ਦੇ 199.08 ਹੈਕਟੇਅਰ ਰਕਬੇ ’ਚ ਕਰੀਬ 1,28,76,000 ਰੁਪਏ, ਪਿੰਡ ਕੋਟਲੀ ਸਾਬੋ ਦੇ 239 ਕਿਸਾਨਾਂ ਦੇ 223.83 ਹੈਕਟੇਅਰ ਰਕਬੇ ’ਚ ਕਰੀਬ 1,12,63,500 ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਵਾਲੀਆਂ ਪਾਈਪਲਾਈਨਾਂ ਪਾਈਆਂ ਗਈਆਂ। ਭੂਮੀ ਰੱਖਿਆ ਅਫਸਰ ਨੇ ਦੱਸਿਆ ਕਿ ਪਿੰਡ ਮਹਿਰਾਜ ਦੇ 110 ਕਿਸਾਨਾਂ ਦੇ 235.15 ਹੈਕਟੇਅਰ ਰਕਬੇ ’ਚ ਕਰੀਬ 29,45,190 ਰੁਪਏ, ਪਿੰਡ ਫੁੱਲੋ ਮਿੱਠੀ ਦੇ 373 ਕਿਸਾਨਾਂ ਦੇ 175.59 ਹੈਕਟੇਅਰ ਰਕਬੇ ’ਚ ਕਰੀਬ 94,44,110 ਰੁਪਏ, ਪਿੰਡ ਹਰਰਾਏਪੁਰ 286 ਕਿਸਾਨਾਂ ਦੇ 199.08 ਹੈਕਟੇਅਰ ਰਕਬੇ ’ਚ ਕਰੀਬ 1,48,63,600 ਰੁਪਏ ਅਤੇ ਪਿੰਡ ਨਥਾਣਾ ਦੇ 206 ਕਿਸਾਨਾਂ ਦੇ 128 ਹੈਕਟੇਅਰ ਰਕਬੇ ’ਚ ਕਰੀਬ 98,75,500 ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਵਾਲੀਆਂ ਪਾਈਪਲਾਈਨਾਂ ਪਾਈਆਂ ਗਈਆਂ।
ਅਧਿਕਾਰੀ ਨੇ ਦੱਸਿਆ ਕਿ ਪਿੰਡ ਮਹਿਰਾਜ ਦੇ 675 ਕਿਸਾਨਾਂ ਦੇ 1105 ਹੈਕਟੇਅਰ ਰਕਬੇ ’ਚ ਕਰੀਬ 11,30,59000 ਰੁਪਏ, ਪਿੰਡ ਰਾਏਕੇ ਕਲਾ ਦੇ 122 ਕਿਸਾਨਾਂ ਦੇ 94.84 ਹੈਕਟੇਅਰ ਰਕਬੇ ’ਚ ਕਰੀਬ 56,56,100 ਰੁਪਏ, ਪਿੰਡ ਮਹਿਮਾ ਸਰਜਾ ਦੇ 219 ਕਿਸਾਨਾਂ ਦੇ 143.49 ਹੈਕਟੇਅਰ ਰਕਬੇ ’ਚ ਕਰੀਬ 96,34,600 ਰੁਪਏ, ਪਿੰਡ ਬਹਾਦਰਗੜ੍ਹ ਜੰਡੀਆਂ, ਪਿੰਡ ਲੂਲਬਾਈ ਅਤੇ ਪਿੰਡ ਰਾਏਕੇ ਖੁਰਦ ਦੇ 40 ਕਿਸਾਨਾਂ ਦੇ 52.03 ਹੈਕਟੇਅਰ ਰਕਬੇ ’ਚ ਕਰੀਬ 54,79,800 ਰੁਪਏ ਅਤੇ ਇਸੇ ਤਰ੍ਹਾਂ ਪਿੰਡ ਮਹਿਰਾਜ ਦੇ 258 ਕਿਸਾਨਾਂ 438 ਹੈਕਟੇਅਰ ਰਕਬੇ ’ਚ 2940 ਮੀਟਰ ਲੰਮੀਆਂ ਕਰੀਬ 46,38,800 ਰੁਪਏ ਦੀ ਲਾਗਤ ਨਾਲ ਪਾਈਆਂ ਗਈਆਂ। ਇਸ ਤੋਂ ਇਲਾਵਾ ਮੋਘਾ ਨੰਬਰ 37660/ਆਰ ਬਠਿੰਡਾ ਤਹਿਤ ਡਿਸਟ੍ਰੀਬਿਊਟਰੀ ਰਿਜਨਲ ਰਿਸਰਚ ਸੈਂਟਰ ਵਿੱਚ 37.35 ਹੈਕਟੇਅਰ ਰਕਬੇ ’ਚ ਕਰੀਬ 38,04,400 ਰੁਪਏ ਅਤੇ ਸਰਕਾਰੀ ਬਾਗ ਅਤੇ ਨਰਸਰੀ ਬਾਗਬਾਨੀ ਵਿਭਾਗ ਰਾਮਪੁਰਾ ਵਿੱਚ 13.85 ਹੈਕਟੇਅਰ ਰਕਬੇ ’ਚ 33,02,000 ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਵਾਲੀਆਂ ਪਾਈਪਲਾਈਨਾਂ ਪਾਈਆਂ ਗਈਆਂ।

Advertisement

Advertisement